ਕੈਨੇਡਾ: ਘਰ ’ਤੇ ਗੋਲੀਆਂ ਚਲਾਉਣ ਵਾਲੇ ਦੋ ਪੰਜਾਬੀ ਗ੍ਰਿਫ਼ਤਾਰ
04:13 AM Jun 14, 2025 IST
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਜੂਨ
ਪੀਲ ਪੁਲੀਸ ਨੇ 24 ਅਪਰੈਲ ਨੂੰ ਬਰੈਂਪਟਨ ਦੇ ਰੇਨਡਰੌਪ ਟੈਰੇਸ ਅਤੇ ਮਿਲੀਸਾਗਾ ਰੋਡ ਸਥਿਤ ਇੱਕ ਘਰ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਕਟੋਰੀ ਵਿਲੇ ਰੋਡ ਅਤੇ ਸਵੈਟਨ ਰੋਡ ਸਥਿਤ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲੈਣ ’ਤੇ ਪੁਲੀਸ ਨੂੰ ਬੰਦੂਕ, 33 ਗੋਲੀਆਂ ਅਤੇ ਨਸ਼ਾ ਬਰਾਮਦ ਹੋਇਆ ਹੈ। ਮੁਲਜ਼ਮਾਂ ਦੀ ਪਛਾਣ ਮਨਿੰਦਰ ਸਿੰਘ (23) ਤੇ ਤੀਰਥ ਸਿੰਘ (24) ਵਾਸੀ ਬਰੈਂਪਟਨ ਵਜੋਂ ਹੋਈ ਹੈ। ਪੁਲੀਸ ਤਰਜਮਾਨ ਅਨੁਸਾਰ ਅਗਲੇ ਦਿਨੀਂ ਦੋਵਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਬੇਸ਼ੱਕ ਪੁਲੀਸ ਨੇ ਇਸ ਦਾ ਖੁਲਾਸਾ ਨਹੀਂ ਕੀਤਾ, ਪਰ ਸੂਤਰਾਂ ਅਨੁਸਾਰ ਉਨ੍ਹਾਂ ਫਿਰੌਤੀ ਮੰਗਣ ਤੋਂ ਬਾਅਦ ਡਰਾਉਣ ਦੇ ਮਕਸਦ ਨਾਲ ਇਹ ਗੋਲੀਆਂ ਚਲਾਈਆਂ ਹੋ ਸਕਦੀਆਂ ਹਨ।
Advertisement
Advertisement