ਕੈਨੇਡਾ: ਅਲਬਰਟਾ ਦੀ ਮੁੱਖ ਮੰਤਰੀ ਦੀ ਕੇਂਦਰੀ ਨੀਤੀਆਂ ਵਿਰੁੱਧ ਬਗ਼ਾਵਤੀ ਸੁਰ
04:40 AM May 07, 2025 IST
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 6 ਮਈ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਤੋਂ ਦਰਾਮਦ ਹੁੰਦੇ ਸਾਮਾਨ ’ਤੇ ਟੈਰਿਫ ਲਾਉਣ ਅਤੇ ਇਸ ਨੂੰ ਆਪਣਾ 51ਵਾਂ ਸੂਬਾ ਬਣਾਉਣ ਦੀਆਂ ਗੱਲਾਂ ਦਾ ਦੱਬੀ ਆਵਾਜ਼ ਵਿੱਚ ਸਮਰਥਨ ਕਰਦੀ ਆ ਰਹੀ ਕੈਨੇਡਾ ਦੇ ਅਲਬਰਟਾ ਸੂਬੇ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਅੱਜ ਆਪਣੀ ਬਗਾਵਤੀ ਸੁਰ ਜਨਤਕ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਇਸ ਬਾਰੇ ਪੇਸ਼ ਕੀਤਾ ਬਿੱਲ ਪਾਸ ਹੋਣ ਤੋਂ ਬਾਅਦ ਦਸਤਖ਼ਤੀ ਮੁਹਿੰਮ ਚਲਾਈ ਜਾਏਗੀ ਕਿ ਇਥੋਂ ਦੇ ਵਾਸੀ ਅਲਬਰਟਾ ਨੂੰ ਕੈਨੇਡਾ ਵਿੱਚ ਪ੍ਰਭੂਸੱਤਾ ਸੰਪੰਨ ਸੂਬੇ ਵਜੋਂ ਦੇਖਣਾ ਚਾਹੁੰਦੇ ਹਨ ਕਿ ਨਹੀਂ। ਜੇ ਲੋੜੀਂਦੀ ਗਿਣਤੀ ਦੇ ਲੋਕਾਂ ਨੇ ਦਸਤਖ਼ਤ ਕਰ ਦਿੱਤੇ ਤਾਂ ਅਗਲੇ ਸਾਲ ਭਾਵ 2026 ’ਚ ਇੱਥੇ ਇਸ ਬਾਰੇ ਰੈਫਰੈਂਡਮ ਕਰਵਾਇਆ ਜਾਏਗਾ। 1 ਲੱਖ 77 ਹਜ਼ਾਰ ਦਸਤਖ਼ਤ ਹੋਣ ’ਤੇ ਪਟੀਸ਼ਨ ਪ੍ਰਵਾਨ ਮੰਨੀ ਜਾਏਗੀ।
Advertisement
Advertisement