ਕੈਨਾਲ ਰੋਡ ’ਤੇ ਆਵੇਗਾ ਅਰਬਨ ਲੈਂਡਮਾਰਕ ਵਰਧਮਾਨ ਅਮਰਾਂਤੇ
06:15 AM May 31, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਮਈ
ਸ਼ਹਿਰ ਦੇ ਪੌਸ਼ ਇਲਾਕੇ ਸਾਊਥ ਸਿਟੀ ਦੀ ਮੁੱਖ ਕੈਨਾਲ ਰੋਡ ’ਤੇ ਹੁਣ ਇੱਕ ਨਵਾਂ ਅਰਬਨ ਹੌਟਸਪੌਟ ਬਣਨ ਜਾ ਰਿਹਾ ਹੈ। ਓਸਵਾਲ ਗਰੁੱਪ ਦੇ ਪ੍ਰਾਜੈਕਟ ਵਰਧਮਾਨ ਅਮਰਾਂਤੇ ਨੇ ਇੱਥੇ 7 ਏਕੜ ਜ਼ਮੀਨ ਖਰੀਦ ਕੇ ਇੱਕ ਸ਼ਾਨਦਾਰ ਮਿਕਸਡ-ਯੂਜ਼ ਪ੍ਰਾਜੈਕਟ ਲਾਂਚ ਕਰਨ ਦੀ ਤਿਆਰੀ ਕਰ ਲੀ ਹੈ। ਇਸ ਪ੍ਰਾਜੈਕਟ ਵਿੱਚ ਹਾਈ-ਐਂਡ ਕਮਰਸ਼ੀਅਲ ਤੇ ਰਿਟੇਲ ਸਪੇਸ, ਲੁਧਿਆਣਾ ਦਾ ਸਭ ਤੋਂ ਵੱਡਾ ਐਂਟਰਟੇਨਮੈਂਟ ਸੈਂਟਰ, ਮਲਟੀਪਲੇਕਸ, ਹੋਸਪਿਟੈਲਟੀ ਸਪੇਸ ਅਤੇ ਐਫ ਐਂਡ ਬੀ ਜ਼ੋਨ ਸ਼ਾਮਲ ਹੋਣਗੇ। ਸਾਊਥ ਸਿਟੀ, ਜੋ ਕਿ ਸਿੱਧਵਾਂ ਨਹਿਰ ਦੇ ਕੰਢੇ ਵਸਿਆ ਹੋਇਆ ਹੈ, ਪਹਿਲਾਂ ਹੀ ਆਪਣੀ ਵਧੀਆ ਕਨੈਕਟਿਵਟੀ, ਸੁਰੱਖਿਆ ਅਤੇ ਵਿਕਸਿਤ ਇਨਫਰਾਸਟਰੱਕਚਰ ਲਈ ਜਾਣਿਆ ਜਾਂਦਾ ਹੈ। ਓਸਵਾਲ ਗਰੁੱਪ ਦੇ ਚੇਅਰਮੈਨ ਆਦਿਸ਼ ਓਸਵਾਲ ਨੇ ਕਿਹਾ ਕਿ ਇਹ ਸਿਰਫ਼ ਜ਼ਮੀਨ ਦੀ ਖਰੀਦ ਨਹੀਂ, ਸਗੋਂ ਲੁਧਿਆਣਾ ਦੇ ਵਿਕਾਸ ਵੱਲ ਇੱਕ ਵੱਡਾ ਕਦਮ ਹੈ।
Advertisement
Advertisement