ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਸਰ ਪੀੜਤ ਮਹਿਲਾ ਨੂੰ ਦਿੱਲੀ ਹਵਾਈ ਅੱਡੇ ’ਤੇ ਉਤਾਰਿਆ

12:32 PM Feb 06, 2023 IST
Advertisement

ਨਵੀਂ ਦਿੱਲੀ, 5 ਫਰਵਰੀ

ਕੈਂਸਰ ਪੀੜਤ ਮਹਿਲਾ ਯਾਤਰੀ ਮੀਨਾਕਸ਼ੀ ਸੇਨਗੁਪਤਾ, ਜਿਸ ਦੀ ਹਾਲ ਹੀ ਵਿੱਚ ਸਰਜਰੀ ਹੋਈ ਸੀ, ਨੂੰ ਅਮਰੀਕਨ ਏਅਰਲਾਈਨਜ਼ ਦੀ ਨਿਊਯਾਰਕ ਜਾ ਰਹੀ ਉਡਾਣ ਤੋਂ ਨਵੀਂ ਦਿੱਲੀ ਦੇ ਹਵਾਈ ਅੱਡੇ ‘ਤੇ ਉਤਾਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਮਹਿਲਾ ਨੇ ਆਪਣਾ ਹੈਂਡ ਬੈਗ ਸੀਟ ਉਪਰਲੇ ਕੈਬਿਨ ਵਿੱਚ ਰੱਖਣ ਲਈ ਫਲਾਈਟ ਸਹਾਇਕ ਤੋਂ ਮਦਦ ਮੰਗੀ ਸੀ। ਹਾਲਾਂਕਿ, ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਅਮਰੀਕੀ ਏਅਰਲਾਈਨਜ਼ ਨੂੰ ਜਵਾਬ ਦੇਣ ਲਈ ਕਿਹਾ ਹੈ। ਉਧਰ, ਅਮਰੀਕੀ ਏਅਰਲਾਈਨਜ਼ ਨੇ ਅਧਿਕਾਰਤ ਬਿਆਨ ਜਾਰੀ ਕਰ ਕੇ ਕਿਹਾ ਕਿ ਖਪਤਕਾਰ ਸੰਪਰਕ ਟੀਮ ਨੇ ਅਣਵਰਤੀ ਟਿਕਟ ਦੀ ਰਕਮ ਵਾਪਸ ਕਰਨ ਲਈ ਸੇਨਗੁਪਤਾ ਨਾਲ ਰਾਬਤਾ ਕਾਇਮ ਕੀਤਾ ਹੈ।

Advertisement

ਇਸ ਘਟਨਾ ਸਬੰਧੀ 30 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਅਮਰੀਕੀ ਯਾਤਰੀ ਮੀਨਾਕਸ਼ੀ ਸੇਨਗੁਪਤਾ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਫਲਾਈਟ ਸਹਾਇਕ ਨੇ ਬੈਗ ਨੂੰ ਕੈਬਿਨ ਵਿੱਚ ਰੱਖਣ ‘ਚ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਬੈਗ ਦਾ ਭਾਰ ਪੰਜ ਪਾਊਂਡ ਸੀ ਤੇ ਸਰੀਰਕ ਕਮਜ਼ੋਰੀ ਕਾਰਨ ਮਹਿਲਾ ਨੂੰ ਬੈਗ ਚੁੱਕਣ ਵਿੱਚ ਮੁਸ਼ਕਲ ਆ ਰਹੀ ਸੀ। ਦਿੱਲੀ ਪੁਲੀਸ ਅਤੇ ਸਿਵਲ ਏਅਰ ਨੂੰ ਦਿੱਤੀ ਸ਼ਿਕਾਇਤ ਵਿੱਚ ਮੀਨਾਕਸ਼ੀ ਨੇ ਕਿਹਾ ਕਿ ਇਸ ਘਟਨਾ ਮਗਰੋਂ ਉਸ ਨੂੰ ਜਹਾਜ਼ ਵਿੱਚੋਂ ਉਤਾਰ ਦਿੱਤਾ ਗਿਆ। ਇਹ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਲੋਕਾਂ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਤੇ ਦਿੱਲੀ ਮਹਿਲਾ ਕਮਿਸ਼ਨ (ਡੀਸੀਡਬਲਿਊ) ਨੂੰ ਇਸ ਮਾਮਲੇ ‘ਤੇ ਕਰਵਾਈ ਕਰਨ ਦੀ ਮੰਗ ਕੀਤੀ ਹੈ। -ਏਐੱਨਆਈ

Advertisement