ਕੈਂਬਰਿਜ ਸਕੂਲ ’ਚ ਨਵੇਂ ਬੈਡਮਿੰਟਨ ਗਰਾਊਂਡ ਦਾ ਉਦਘਾਟਨ
04:04 AM Dec 24, 2024 IST
ਦਸੂਹਾ (ਪੱਤਰ ਪ੍ਰੇਰਕ): ਇੰਟਰਨੈਸ਼ਨਲ ਕੈਂਬਰਿਜ ਸਕੂਲ ਦਸੂਹਾ ਵਿੱਚ ਨਵੇਂ ਬਣੇ ਆਧੁਨਿਕ ਬੈਡਮਿੰਟਨ ਗਰਾਊਂਡ ਦਾ ਉਦਘਾਟਨ ਵਾਸਲ ਐਜੂਕੇਸ਼ਨ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸੰਜੀਵ ਵਾਸਲ ਨੇ ਕੀਤਾ। ਪ੍ਰਿੰਸੀਪਲ ਓ ਪੀ ਗੁਪਤਾ ਦੀ ਅਗਵਾਈ ਹੇਠ ਕਰਵਾਏ ਉਦਘਾਟਨੀ ਸਮਾਗਮ ਮੌਕੇ ਸ੍ਰੀ ਵਾਸਲ ਨੇ ਆਸ ਪ੍ਰਗਟਾਈ ਕਿ ਨਵਾਂ ਗਰਾਊਂਡ ਬੈਡਮਿੰਟਨ ਖਿਡਾਰੀਆਂ ਲਈ ਮੀਲ ਪੱਥਰ ਸਾਬਤ ਹੋਵੇਗਾ। ਪ੍ਰਿੰਸੀਪਲ ਓ ਪੀ ਗੁਪਤਾ ਨੇ ਦੱਸਿਆ ਕਿ ਨਵੇਂ ਬੈਡਮਿੰਟਨ ਗਰਾਊਂਡ ’ਚ 6 ਕੋਰਟ ਹਨ, ਜਿਨ੍ਹਾਂ ’ਚ ਇੱਕੋ ਸਮੇਂ 6 ਟੀਮਾਂ ਖੇਡ ਸਕਦੀਆਂ ਹਨ।
Advertisement
Advertisement