ਕੈਂਬਰਿਜ਼ ਮਾਡਰਨ ਸਕੂਲ ਚੋਮੋਂ ਦੀ ਹਰਲੀਨ ਮੈਰਿਟ ’ਚ
05:20 AM May 18, 2025 IST
ਮਲੌਦ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆ ’ਚੋਂ ਕੈਂਬਰਿਜ਼ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੋਮੋਂ ਦੇ ਵਿਹੜੇ ਵਿੱਚ ਉਦੋਂ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਹਰਲੀਨ ਕੌਰ ਰੱਬੋ ਨੀਚੀ 95.6 ਫੀਸਦ ਨੰਬਰ ਲੈ ਕੇ ਮੈਰਿਟ ਵਿੱਚ ਆਈ। ਪ੍ਰਿੰਸੀਪਲ ਸੰਜੀਵ ਕੁਮਾਰ ਮੋਦਗਿਲ ਨੇ ਹੋਣਹਾਰ ਵਿਦਿਆਰਥਣ ਨੂੰ ਵਧਾਈ ਦਿੱਤੀ। ਇਸ ਤੋਂ ਬਿਨਾਂ ਲਵਲੀਨ ਕੌਰ ਤੇ ਸਿਮਰਨਪ੍ਰੀਤ ਕੌਰ ਨੇ 95.2 ਫ਼ੀਸਦ, ਰਾਜਵੀਰ ਕੌਰ ਨੇ 94.30, ਗੁਰਸਾਹਿਬ ਜੋਤ ਸਿੰਘ ਗਿੱਲ ਨੇ 93.38 ਤੇ ਹਰਜੋਤ ਕੌਰ ਨੇ 92.4 ਫ਼ੀਸਦ ਅੰਕ ਪ੍ਰਾਪਤ ਕੀਤੇ। ਇਸ ਮੌਕੇ ਅਧਿਆਪਕ ਕਰਮਦੀਪ ਕੌਰ, ਕਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਸ਼ਬਨਮ, ਕਿਰਨਜੀਤ ਕੌਰ, ਲਖਵੀਰ ਕੌਰ, ਸਿੰਦਰਪਾਲ ਕੌਰ, ਸੁਖਵੀਰ ਕੌਰ, ਰਣਜੀਤ ਕੌਰ, ਰੀਨਾ, ਨਰਗਿਸ, ਮਨਜੋਤ ਕੌਰ, ਵੈਸ਼ਨਵੀ, ਮਨਜੀਤ ਕੌਰ, ਚਮਨਦੀਪ ਕੌਰ, ਰਮਨਦੀਪ ਕੌਰ, ਰਾਣੋ, ਗੁਰਪ੍ਰੀਤ ਕੌਰ, ਗਗਨਦੀਪ ਕੌਰ, ਜਸਪ੍ਰੀਤ ਕੌਰ, ਗੁਰਜੀਤ ਕੌਰ, ਹਰਪ੍ਰੀਤ ਸਿੰਘ, ਤਰਲੋਚਨ ਸਿੰਘ, ਸ਼ਮਸ਼ੇਰ ਸਿੰਘ ਤੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement