ਕੈਂਪ ਵਿੱਚ 70 ਮਰੀਜ਼ਾਂ ਦੀ ਜਾਂਚ
05:26 AM May 19, 2025 IST
ਲਹਿਰਾਗਾਗਾ: ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਅਤੇ ਜੈ ਮਹਾਂਕਾਲੀ ਮੰਦਿਰ ਕਮੇਟੀ ਵਲੋਂ ਪ੍ਰਧਾਨ ਰਾਕੇਸ਼ ਬਾਂਸਲ (ਆਰਕੇ) ਅਤੇ ਰਾਜ ਸ਼ਰਮਾ ਦੀ ਪ੍ਰਧਾਨਗੀ ਵਿੱਚ ਗਰਗ ਲੈਬ ਲਹਿਰਾਗਾਗਾ ਦੇ ਸਹਿਯੋਗ ਨਾਲ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦੀ ਮੁਫ਼ਤ ਵੰਡ ਕੀਤੀ ਗਈ। ਇਸ ਮੌਕੇ ਮੁਨੀਸ਼ ਗਰਗ, ਉਨ੍ਹਾਂ ਦੇ ਪੁੱਤਰ ਅਰਸ਼ ਗਰਗ ਨੇ ਆਪਣੇ ਪਰਿਵਾਰ ਨਾਲ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਕੈਂਪ ਵਿੱਚ ਡਾ. ਆਸਥਾ ਸਿੰਗਲਾ ਅਤੇ ਡਾ. ਕਾਰਤਿਕ ਜੈਨ ਨੇ 70 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਇਸ ਮੌਕੇ ਸੁਨੀਲ ਰਿੰਕੂ, ਅਸ਼ੋਕ ਜਿੰਦਲ, ਸ਼ੈਂਕੀ ਸਿੰਗਲਾ, ਇਕਬਾਲ ਬਾਲੀ, ਕਪਿਲ ਐਮ ਫਾਰਮਾ, ਅਸ਼ਵਿੰਦ ਪਾਲ, ਸੁਭਾਸ਼ ਮਾਸਟਰ, ਮਹੇਸ਼ ਮੇਸ਼ੀ, ਸੁਸ਼ੀਲ ਸ਼ੀਲਾ, ਰਿਸ਼ੂ ਸਿੰਗਲਾ, ਮਾਸਟਰ ਅੰਕੁਰ ਜਿੰਦਲ ਅਤੇ ਅਮਨ ਗਰਗ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement