ਕੈਂਪ ਵਿੱਚ 183 ਵਿਅਕਤੀਆਂ ਦੀ ਜਾਂਚ
ਪੱਤਰ ਪ੍ਰੇਰਕ
ਬੰਗਾ, 15 ਮਈ
ਸ਼੍ਰੋਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਪਿੰਡ ਨੂਰਪੁਰ ਵਿੱਚ ਗੁਰੂ ਰਵਿਦਾਸ ਹਸਪਤਾਲ ਥਾਂਦੀਆਂ ਦੇ ਸਹਿਯੋਗ ਨਾਲ ਸਵ. ਦਰਸ਼ਨ ਸਿੰਘ ਕਲੇਰ ਯਾਦਗਾਰੀ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜਨਰਲ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਜਿਸ ਦਾ 183 ਮਰੀਜ਼ਾਂ ਨੇ ਲਾਭ ਹਾਸਲ ਕੀਤਾ।
ਕੈਂਪ ਦੌਰਾਨ ਡਾ. ਬੀਐੱਸ ਬੱਲ ਅਤੇ ਡਾ. ਮੁਕੇਸ਼ ਕੁਮਾਰ ਉਪਧਿਆਏ ਦੀ ਅਗਵਾਈ ਵਾਲੀਆਂ ਮੈਡੀਕਲ ਟੀਮਾਂ ਨੇ ਸੇਵਾਵਾਂ ਨਿਭਾਈਆਂ। ਇਸ ਦੌਰਾਨ ਲੈਬ ਟੈਕਨੀਸ਼ੀਅਨ ਗੁਰਮੁਖ ਬਹਿਰਾਮ ਵੱਲੋਂ ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਗਏ। ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਦੀ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਡਾ. ਬੀਐੱਸ ਨੇ ਦੱਸਿਆ ਕਿ ਟਰੱਸਟ ਦੇ ਸਹਿਯੋਗ ਨਾਲ ਹਸਪਤਾਲ 'ਚ ਹਰ ਮਹੀਨੇ ਅੱਖਾਂ ਦਾ ਅਤੇ ਵੱਖ ਵੱਖ ਬਿਮਾਰੀਆਂ ਦਾ ਕੈਂਪ ਲਗਾਇਆ ਜਾਵੇਗਾ। ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਡਾਕਟਰਾਂ ਦੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਡਾ. ਨਵ ਇੰਦਰਜੀਤ ਕੌਰ ਸ਼ੇਤਰਾ ਮੈਡੀਕਲ ਸੁਪਰਡੈਂਟ, ਸਰਪੰਚ ਮਨਿੰਦਰ ਕੌਰ , ਕੁਲਵਿੰਦਰ ਸਿੰਘ ਮੁੱਖ ਪ੍ਰਬੰਧਕ , ਅਮਰਜੀਤ ਸਿੰਘ ਕਲੇਰ, ਗੁਰਸੇਵ ਸਿੰਘ ਧਾਲੀਵਾਲ , ਸਤਨਾਮ ਸਿੰਘ ਕਲੇਰ, ਬਰਿੰਦਰ ਪਾਲ ਸਿੰਘ ਕਲੇਰ, ਗੁਰਨਾਮ ਸਿੰਘ, ਸਤਿੰਦਰ ਕੌਰ, ਭਜਨ ਕੌਰ, ਹਰਜਿੰਦਰ ਕੌਰ, ਜਸਬੀਰ ਕੌਰ ਜਸਦੀਪ ਕੌਰ, ਗੁਰਦਿਆਲ ਕੌਰ, ਸੁਖਵਿੰਦਰ ਕੌਰ ਤੇ ਮਨਜੀਤ ਕੌਰ ਆਦਿ ਹਾਜ਼ਰ ਸਨ।