ਕੈਂਪ ਦੌਰਾਨ 70 ਮਰੀਜ਼ਾਂ ਦੀ ਜਾਂਚ
05:34 AM Jan 14, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 13 ਜਨਵਰੀ
ਇਥੇ ਜੀਪੀਐੱਫ ਧਰਮਸ਼ਾਲਾ ਵਿੱਚ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾਗਾਗਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਸੰਸਥਾ ਦੇ ਸੰਸਥਾਪਕ ਜ਼ਸ ਪੇਂਟਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸੰਸਥਾਂ ਵੱਲੋਂ ਮੁਫ਼ਤ ਕੈਂਪ ਲਾਇਆ ਜਾਂਦਾ ਹੈ। ਅੱਜ ਦੇ ਇਸ ਕੈਂਪ ਵਿੱਚ ਡਾ. ਪਰਗਟ ਸਿੰਘ (ਐੱਮਡੀ) ਮੈਡੀਸਨ (ਪਟਿਆਲਾ) ਨੇ ਲਗਭਗ 40 , ਡਾ. ਪਾਹੁਲਪ੍ਰੀਤ ਕੌਰ (ਮੁਹਾਲੀ ਵਾਲੇ) ਥਿੰਦ ਸਕਿੰਨ ਅਤੇ ਹੈਲਥ ਕੇਆਰ ਸੈਂਟਰ ਸੁਨਾਮ ਵਾਲਿਆਂ ਨੇ 30 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਅਜੋਕੇ ਸਮੇ ਵਿੱਚ ਫਾਸਟ ਫੂਡ ਤੋਂ ਪਰਹੇਜ਼ ਕੀਤਾ ਜਾਵੇ।
Advertisement
Advertisement