ਕੈਂਪ ਦੌਰਾਨ 62 ਖੂਨਦਾਨੀਆਂ ਨੇ ਕੀਤਾ ਖੂਨਦਾਨ
ਲੁਧਿਆਣਾ: ਟੀਮ ਮਲਟੀਪਲਾਇਰ ਪੰਜਾਬ ਤੇ ਪੰਡਿਤ ਮੁਨਸ਼ੀ ਰਾਮ ਯਾਦਗਾਰੀ ਟਰੱਸਟ ਖੰਡੂਰ ਵੱਲੋਂ ਗ੍ਰਾਮ ਪੰਚਾਇਤ ਖੰਡੂਰ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਤੇ ਜਨਰਲ ਬਿਮਾਰੀਆਂ ਦਾ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਸਰਪੰਚ ਕੁਲਦੀਪ ਸਿੰਘ ਖੰਡੂਰ ਨੇ ਕੀਤਾ। ਹੱਟੀਆਂ ਵਾਲੇ ਦਰਵਾਜ਼ੇ ਖੰਡੂਰ ਵਿੱਖੇ ਸਾਬਕਾ ਬਲਾਕ ਸੰਮਤੀ ਮੈਂਬਰ ਦੀਪਕ ਖੰਡੂਰ, ਮਾਨਿਕ ਕੌੜਾ, ਅਨਿਲ ਸ਼ਰਮਾ, ਸੁਨੀਲ ਵਰਮਾ, ਪੰਚ ਗੁਰਪ੍ਰੀਤ ਸਿੰਘ ਦਿਓਲ, ਪੰਚ ਗੁਰਮੇਲ ਸਿੰਘ ਚਾਹਲ, ਪੰਚ ਰਣਧੀਰ ਸਿੰਘ ਧੀਰਾ, ਪੰਚ ਲਖਵੀਰ ਸਿੰਘ ਲੱਕੀ, ਪੰਚ ਜਗਜੀਤ ਸਿੰਘ ਜੱਗੀ, ਸਾਬਕਾ ਪੰਚ ਮਨਜੀਤ ਸਿੰਘ ਮੋਹਲਾ, ਸਾਬਕਾ ਪੰਚ ਦਲਜੀਤ ਸਿੰਘ ਦਿਓਲ, ਅਮਰਿੰਦਰ ਸਿੰਘ ਬਬਲੀ ਦਿਓਲ, ਬਾਬਾ ਚਮਕੌਰ ਸਿੰਘ ਦੀ ਦੇਖ ਰੇਖ ਹੇਠ ਲੱਗੇ ਕੈਂਪ ਦੌਰਾਨ 103 ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਦੀਪਕ ਖੰਡੂਰ ਕਦੀ ਅਗਵਾਈ ਹੇਠ ਡਾਕਟਰਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਟੀਮ ਮਲਟੀਪਲਾਇਰ ਪੰਜਾਬ ਦੇ ਆਗੂਆਂ ਮਾਨਿਕ ਕੌੜਾ, ਅਨਿਲ ਸ਼ਰਮਾਂ ਤੇ ਸੁਨੀਲ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਮਰੀਜ਼ਾਂ ਦਾ ਚੈਕਅੱਪ ਪਰੋਲਾਈਫ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਮੌਕੇ ਭਾਈ ਜਸਵੀਰ ਸਿੰਘ ਦਿਓਲ, ਰਾਜਵਿੰਦਰ ਸਿੰਘ ਰਾਜੂ ਦਿਓਲ, ਨਵੀਨ ਅਰੋੜਾ, ਵਿੱਕੀ ਖੰਡੂਰ, ਰਾਜੂ ਪਮਾਲੀ, ਗੁਰਪ੍ਰੀਤ ਸਿੰਘ ਜਗਦੇ, ਲਖਵਿੰਦਰ ਸ਼ਰਮਾ, ਡਾਕਟਰ ਭਵਜੀਤ ਸਿੰਘ ਮਾਂਗਟ, ਸੇਵਕ ਦਿਓਲ, ਕੀਤਾ ਦਿਓਲ (ਦੋਵੇਂ ਕਬੱਡੀ ਖਿਡਾਰੀ), ਮਨਦੀਪ ਸਿੰਘ ਮਨੂ, ਪੀਤਾ ਦਿਓਲ, ਸਾਬਕਾ ਪੰਚ ਹਰਬੰਸ ਸਿੰਘ, ਗੁਰਮੁੱਖ ਸਿੰਘ ਬੂਟਾ, ਪਰਦੀਪ ਸ਼ਰਮਾ ਮੁੱਲਾਂਪੁਰ, ਇੰਦਰਜੀਤ ਸਿੰਘ ਦਿਓਲ, ਦਰਸ਼ਨ ਸਿੰਘ ਗੋਗੀ, ਨਗਾਹੀਆ ਸਿੰਘ ਦਿਓਲ, ਡਾਕਟਰ ਸੁਧੀਰ ਗੁਪਤਾ, ਰਣਜੀਤ ਸਿੰਘ ਸਿਧਵਾਂ ਬੇਟ, ਹਰਮਿੰਦਰ ਸਿੰਘ ਜਾਂਗਪੁਰ, ਭਾਈ ਅਮਨਦੀਪ ਸਿੰਘ ਖਾਲਸਾ, ਰਘਵਿੰਦਰ ਸਿੰਘ ਦਿਓਲ, ਸਨੀ ਖੰਡੂਰ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਕੈਪਸ਼ਨ: ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਦੀਪਕ ਖੰਡੂਰ ਤੇ ਹੋਰ। -ਫੋਟੋ: ਗੁਰਿੰਦਰ ਸਿੰਘ