ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਦੌਰਾਨ ਸੌ ਤੋਂ ਵੱਧ ਯੂਨਿਟ ਖੂਨ ਇਕੱਤਰ

06:05 AM May 09, 2025 IST
featuredImage featuredImage
ਖੂਨਦਾਨੀਆਂ ਨੂੰ ਬੂਟੇ ਭੇਟ ਕਰਦੇ ਹੋਏ ਪਤਵੰਤੇ। -ਫੋਟੋ: ਟੱਕਰ

ਮਾਛੀਵਾੜਾ: ਮਰਹੂਮ ਜਗਮੋਹਣ ਸਿੰਘ ਟੱਕਰ ਦੀ 13ਵੀਂ ਬਰਸੀ ’ਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਸੇਵਾ ਸਮਿਤੀ ਵੱਲੋਂ ਖੂਨਦਾਨ ਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਪੀ (ਡੀ) ਪਵਨਜੀਤ ਨੇ ਕੀਤਾ। ਇਸ ਮੌਕੇ ਪੀਜੀਆਈ ਚੰਡੀਗੜ੍ਹ ਤੋਂ ਆਈ ਟੀਮ ਨੇ 100 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ। ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਖੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਸਰਟੀਫਿਕੇਟ, ਬੂਟੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Advertisement

ਮੈਡੀਕਲ ਕੈਂਪ ਵਿਚ ਐੱਸ.ਜੀ.ਬੀ. ਚੈਰੀਟੇਬਲ ਹਸਪਤਾਲ ਅਤੇ ਪਰੋ ਲਾਈਫ਼ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਵੱਖ ਵੱਖ ਬਿਮਾਰੀਆਂ ਜਿਸ ਵਿਚ ਅੱਖਾਂ, ਦੰਦਾਂ, ਹੱਡੀਆਂ ਤੇ ਜਨਰਲ ਬਿਮਾਰੀਆਂ ਸਬੰਧੀ ਮਰੀਜ਼ਾਂ ਦੀ ਜਾਂਚ ਕਰ ਮੁਫ਼ਤ ਦਵਾਈਆਂ ਵੀ ਦਿੱਤੀਆਂ। ਲੋੜਵੰਦ ਮਰੀਜ਼ਾਂ ਨੂੰ ਸੰਸਥਾ ਵਲੋਂ ਮੁਫ਼ਤ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ, ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ, ਸ਼ਹਿਰੀ ਪ੍ਰਧਾਨ ਕਾਂਗਰਸ ਕਪਿਲ ਆਨੰਦ, ਸਮਾਜ ਸੇਵੀ ਗੁਰਚਰਨ ਸਿੰਘ ਟੱਕਰ, ਸ਼੍ਰੋਮਣੀ ਕਮੇਟੀ ਮੈਂਬਰ ਹਰਜਤਿੰਦਰ ਸਿੰਘ ਪਵਾਤ, ਸਾਬਕਾ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਸਾਬਕਾ ਪ੍ਰਧਾਨ ਸੁਰਿੰਦਰ ਕੁੰਦਰਾ, ਜੇ.ਪੀ. ਸਿੰਘ ਮੱਕੜ, ਗੁਰਨਾਮ ਸਿੰਘ ਨਾਗਰਾ, ਨਰਿੰਦਰਪਾਲ ਲੱਕੀ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਕੌਂਸਲਰ ਜਗਮੀਤ ਸਿੰਘ ਮੱਕੜ, ਅਰਵਿੰਦਰਪਾਲ ਸਿੰਘ ਵਿੱਕੀ, ਯੂਥ ਦਿਹਾਤੀ ਪ੍ਰਧਾਨ ਅੰਮ੍ਰਿਤਪਾਲ ਸਿੰਘ ਚੀਮਾ, ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਪ੍ਰਿੰ. ਡੀ.ਡੀ. ਵਰਮਾ, ਪ੍ਰਿੰ. ਦਰਸ਼ਨ ਲਾਲ ਜੈਨ, ਨੰਦ ਕਿਸ਼ੋਰ, ਛਿੰਦਰਪਾਲ ਹਿਯਾਤਪੁਰ, ਸ਼ੈਂਕੀ ਸ਼ਰਮਾ, ਭੂਸ਼ਣ ਜੈਨ, ਪੀਏ ਰਾਜੇਸ਼ ਬਿੱਟੂ, ਜਸਦੇਵ ਸਿੰਘ ਬਿੱਟੂ, ਰਣਜੀਤ ਸਿੰਘ ਜੀਤੀ, ਕੁਲਵਿੰਦਰ ਸਿੰਘ ਮਾਣੇਵਾਲ, ਵਿਨੀਤ ਕੁਮਾਰ ਝੜੌਦੀ, ਜਥੇਦਾਰ ਕੇਵਲ ਕੱਦੋਂ, ਚੇਤਨ ਕੁਮਾਰ, ਜਤਿਨ ਚੌਰਾਇਆ, ਪ੍ਰਵੀਨ ਮੱਕੜ, ਸਹਾਇਕ ਥਾਣੇਦਾਰ ਡਿੰਪਲ, ਮੈਡਮ ਰਾਜ ਕੌਰ, ਕਾਂਸਟੇਬਲ ਪੂਜਾ ਪ੍ਰਿੰ. ਨਿਰੰਜਨ ਕੁਮਾਰ, ਬੇਅੰਤ ਸਿੰਘ, ਪੀਏ ਗੁਰਮੁਖ ਸਿੰਘ, ਲੈਕਚਰਾਰ ਸਵਰਨ ਛੌੜੀਆਂ ਤੋਂ ਇਲਾਵਾ ਕੈਂਪ ਪ੍ਰਬੰਧਕਾਂ ’ਚ ਚੇਅਰਮੈਨ ਚਰਨਜੀਤ ਸਿੰਘ ਥੋਪੀਆ, ਪ੍ਰਧਾਨ ਆਰ.ਐੱਸ. ਹੀਰਾ, ਖੇਤੀਬਾੜੀ ਅਫ਼ਸਰ ਕ੍ਰਿਪਾਲ ਸਿੰਘ, ਸਤਿੰਦਰ ਸਿੰਘ ਖੀਰਨੀਆਂ, ਬਲਜਿੰਦਰ ਸਿੰਘ ਢਿੱਲੋਂ, ਪੰਚ ਗੁਰਮੀਤ ਸਿੰਘ, ਹੈਰੀ ਮਾਛੀਵਾੜਾ, ਪ੍ਰੇਮ ਸਿੰਘ ਰਜ਼ੂਲ, ਅਸ਼ੋਕ ਖੁਰਾਣਾ, ਗੁਰਚਰਨ ਸਿੰਘ ਜੁਲਫ਼ਗੜ੍ਹ, ਮਨਜੀਤ ਸਿੰਘ ਮੁੱਤੋਂ, ਸੰਜੇ ਜੈਨ, ਪ੍ਰਿਤਪਾਲ ਸਿੰਘ ਬਿੱਟੂ ਵੀ ਮੌਜੂਦ ਸਨ। ਕੈਂਪ ਦੇ ਅੰਤ ਵਿਚ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਵੱਲੋਂ ਆਏ ਮੁੱਖ ਮਹਿਮਾਨਾਂ ਨੂੰ ਗੁਰੂ ਸਾਹਿਬ ਦਾ ਯਾਦਗਾਰੀ ਚਿੱਤਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement
Advertisement