ਕੈਂਪ ’ਚ 50 ਵਿਅਕਤੀਆਂ ਵੱਲੋਂ ਖੂਨ ਦਾਨ
06:52 AM Jun 11, 2025 IST
ਸ਼ਾਹਕੋਟ: ਪਰਵਾਸੀ ਭਾਰਤੀਆਂ ਵੱਲੋਂ ਨਵਾਂ ਕਿਲਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਖੂਨਦਾਨ ਕੈਂਪ ’ਚ 50 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਬਾਬਾ ਗੁਰਮੇਜ ਸਿੰਘ ਨੇ ਕਿਹਾ ਕਿ ਕਿਸੇ ਵੱਲੋਂ ਦਾਨ ਕੀਤੇ ਖੂਨ ਨਾਲ ਕਿਸੇ ਵਿਅਕਤੀ ਦੀ ਜਾਨ ਬਚ ਸਕਦੀ ਹੈ। ਉਨ੍ਹਾਂ ਖੂਨਦਾਨ ਨੂੰ ਉੱਤਮ ਸੇਵਾ ਦੱਸਦਿਆਂ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਗੁਰਦੁਆਰਾ ਸ਼ਹੀਦ ਅਸਥਾਨ ਨਵਾਂ ਕਿਲਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਨਾ ਵੱਲੋਂ ਸਮਾਜਸੇਵੀ ਕੰਮ ਕਰਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕਮਲ ਬਲੱਡ ਬੈਂਕ ਜਲੰਧਰ ਦੇ ਡਾਕਟਰ ਅਰੁਣ ਰਾਠੌਰ ਨੇ ਦੱਸਿਆ ਕਿ ਖੂਨਦਾਨ ਕਰਨ ਵਾਲੇ ਵਿਅਕਤੀ ਵਿੱਚ ਖੂਨ ਦੀ ਬਿਲਕੁਲ ਕਮੀ ਨਹੀਂ ਆਉਂਦੀ। ਉਨ੍ਹਾਂ ਨੌਜਵਾਨਾਂ ਨੂੰ ਸਵੈ ਇੱਛਾ ਨਾਲ ਖੂਨ ਦਾਨ ਕਰਨ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ।
Advertisement
Advertisement
Advertisement