ਕੇਦਾਰਨਾਥ ਹਾਦਸਾ: ਹੈਲੀਕਾਪਟਰ ਫਰਮ ਦੇ ਦੋ ਅਧਿਕਾਰੀਆਂ ਖ਼ਿਲਾਫ਼ ਕੇਸ
03:36 AM Jun 17, 2025 IST
ਦੇਹਰਾਦੂਨ: ਕੇਦਾਰਨਾਥ ਨੇੜੇ ਹੈਲੀਕਾਪਟਰ ਹਾਦਸੇ ਦੇ ਸਬੰਧ ਵਿੱਚ ਹੈਲੀਕਾਪਟਰ ਸੇਵਾ ਚਲਾਉਣ ਵਾਲੀ ਕੰਪਨੀ ਆਰੀਅਨ ਏਵੀਏਸ਼ਨ ਪ੍ਰਾਈਵੇਟ ਲਿਮਿਟਡ ਦੇ ਦੋ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਲਾਪ੍ਰਵਾਹੀ ਵਰਤਣ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਆਰੀਅਨ ਏਵੀਏਸ਼ਨ ਦੇ ਜਵਾਬਦੇਹ ਪ੍ਰਬੰਧਕ ਕੌਸ਼ਿਕ ਪਾਠਕ ਤੇ ਪ੍ਰਬੰਧਕ ਵਿਕਾਸ ਤੋਮਰ ਖ਼ਿਲਾਫ਼ ਸੋਨਪ੍ਰਯਾਗ ਥਾਣੇ ’ਚ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਪੁਲੀਸ ਸਬ ਇੰਸਪੈਕਟਰ ਰਾਜੀਵ ਨਖੋਲੀਆ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸਮਾਜਿਕ ਕਾਰਕੁਨ ਅਨੂਪ ਨੌਟਿਆਲ ਨੇ ਅੱਜ ਡੀਜੀਸੀਏ ਨੂੰ ਇਸ ਸਾਲ ਪੂਰੇ ਸੀਜ਼ਨ ਲਈ ਚਾਰ ਧਾਮ ਯਾਤਰਾ ’ਤੇ ਹੈਲੀਕਾਪਟਰ ਸੇਵਾ ਰੋਕਣ ਅਤੇ ਇਸ ਦੀ ਥਾਂ ਸੁਰੱਖਿਅਤ ਉਡਾਣ ਲਈ ਢੁੱਕਵਾਂ ਬੁਨਿਆਦੀ ਢਾਂਚਾ ਬਣਾਉਣ ਦੀ ਮੰਗ ਕੀਤੀ ਹੈ। -ਪੀਟੀਆਈ
Advertisement
Advertisement