ਕੇਂਦਰ ਵੱਲੋਂ ਅੰਤਰ-ਸੇਵਾਵਾਂ ਸੰਗਠਨ ਐਕਟ ਤਹਿਤ ਨੇਮ ਨੋਟੀਫਾਈ
04:27 AM May 29, 2025 IST
ਨਵੀਂ ਦਿੱਲੀ: ਕੇਂਦਰ ਨੇ ਅੰਤਰ-ਸੇਵਾਵਾਂ ਸੰਗਠਨ ਐਕਟ ਤਹਿਤ ਬਣਾਏ ਗਏ ਨੇਮਾਂ ਨੂੰ ਨੋਟੀਫਾਈ ਕੀਤਾ ਹੈ ਜਿਨ੍ਹਾਂ ਨਾਲ ਹਥਿਆਰਬੰਦ ਬਲਾਂ ’ਚ ਵਧੇਰੇ ਸਾਂਝ ਅਤੇ ਕਮਾਂਡ ’ਚ ਕਾਰਜਕੁਸ਼ਲਤਾ ਯਕੀਨੀ ਬਣੇਗੀ। ਰੱਖਿਆ ਮੰਤਰਾਲੇ ਨੇ 27 ਮਈ ਨੂੰ ਇਸ ਸਬੰਧ ’ਚ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਇਨ੍ਹਾਂ ਨਿਯਮਾਂ ਦੇ ਨੋਟੀਫਿਕੇਸ਼ਨ ਨਾਲ ਅੰਤਰ-ਸੇਵਾਵਾਂ ਸੰਗਠਨ (ਕਮਾਂਡ, ਕੰਟਰੋਲ ਅਤੇ ਅਨੁਸ਼ਾਸਨ) ਐਕਟ 2023 ਹੁਣ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੈ। ਇਸ ਨਾਲ ਆਈਐੱਸਓਜ਼ ਦੇ ਮੁਖੀਆਂ ਨੂੰ ਤਾਕਤਵਰ ਬਣਾਇਆ ਜਾ ਸਕੇਗਾ ਅਤੇ ਅਨੁਸ਼ਾਸਨੀ ਮਾਮਲਿਆਂ ਦਾ ਫੌਰੀ ਨਿਬੇੜਾ ਕੀਤਾ ਜਾ ਸਕੇਗਾ। ਇਸ ਸਬੰਧ ’ਚ ਬਿੱਲ 2023 ’ਚ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਦੋਵੇਂ ਸਦਨਾਂ ’ਚ ਪਾਸ ਕੀਤਾ ਗਿਆ ਸੀ ਅਤੇ ਐਕਟ 10 ਮਈ, 2024 ਤੋਂ ਲਾਗੂ ਹੋ ਗਿਆ ਸੀ। -ਪੀਟੀਆਈ
Advertisement
Advertisement