ਕੇਂਦਰੀ ਜੇਲ੍ਹ ’ਚੋਂ ਮੋਬਾਈਲ ਬਰਾਮਦ
05:08 AM Jan 13, 2025 IST
ਪੱਤਰ ਪ੍ਰੇਰਕ
Advertisement
ਸ੍ਰੀ ਗੋਇੰਦਵਾਲ ਸਾਹਿਬ, 12 ਜਨਵਰੀ
ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਬੈਰਕਾਂ ਦੀ ਤਲਾਸ਼ੀ ਦੌਰਾਨ 8 ਮੋਬਾਈਲ, ਚਾਰਜਰ ਅਤੇ ਸਿਮ ਬਰਾਮਦ ਹੋਏ। ਥਾਣਾ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਬੈਰਕ ਨੰਬਰ 2 ਅਤੇ ਬੈਰਕ ਨੰਬਰ 4 ’ਚੋਂ 8 ਮੋਬਾਈਲ ਦੇ ਨਾਲ ਚਾਰਜਰ ਅਤੇ ਸਿਮ ਬਰਾਮਦ ਹੋਏ ਹਨ। ਇਸ ਸੰਬਧੀ ਸਹਾਇਕ ਸੁਪਰਡੈਂਟ ਪਿਆਰਾ ਲਾਲ ਦੇ ਬਿਆਨ ’ਤੇ ਚਰਨਜੀਤ ਸਿੰਘ ਉਰਫ ਰਾਜੂ ਵਾਸੀ ਸੰਘਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
Advertisement
Advertisement