ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
05:39 AM May 20, 2025 IST
ਪੱਤਰ ਪ੍ਰੇਰਕ
ਕਪੂਰਥਲਾ, 19 ਮਈ
ਜ਼ਮੀਨ ਵਾਹੁਣ ਤੋਂ ਰੋਕਣ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਸੁਲਤਾਨਪੁਰ ਲੋਧੀ ਪੁਲੀਸ ਨੇ ਅੱਧੀ ਦਰਜਨ ਵਿਅਕਤੀਆਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਜਸਬੀਰ ਸਿੰਘ ਵਾਸੀ ਮੇਵਾ ਸਿੰਘ ਵਾਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਪਣੇ ਹੀ ਪਿੰਡ ਦੇ ਦਿਲਾਵਰ ਸਿੰਘ ਪਾਸੋਂ 2022 ’ਚ 5 ਕਨਾਲ 9 ਮਰਲੇ ਜਗ੍ਹਾ ਖਰੀਦ ਕੇ ਰਜਿਸਟਰੀ ਕਰਵਾਈ ਸੀ ਅਤੇ 15 ਮਈ ਨੂੰ ਉਹ ਆਪਣੇ ਟਰੈਕਟਰ ਨਾਲ ਤਵੀਆ ਪਾ ਕੇ ਜ਼ਮੀਨ ਵਾਹ ਰਿਹਾ ਸੀ ਤਾਂ ਉਕਤ ਵਿਅਕਤੀ ਆ ਗਏ ਤੇ ਉਸਨੂੰ ਵਾਹੁਣ ਤੋਂ ਰੋਕਣ ਲੱਗ ਪਏ ਤੇ ਉਸ ਦੀ ਕੁੱਟਮਾਰ ਕੀਤੀ। ਇਸ ਸਬੰਧੀ ਪੁਲੀਸ ਨੇ ਕਰਮਜੀਤ ਸਿੰਘ, ਲਖਵਿੰਦਰ ਸਿੰਘ, ਕੁਲਜੀਤ ਸਿੰਘ, ਪ੍ਰਭਜੋਤ ਕੌਰ, ਮਨਪ੍ਰੀਤ ਕੌਰ ਵਾਸੀਆਨ ਮੇਵਾ ਸਿੰਘ ਵਾਲਾ ਤੇ ਪਵਨਦੀਪ ਸਿੰਘ ਵਾਸੀ ਸਰਦੁੱਲਾਪੁਰ ਖਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement