ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ
ਜਗਰਾਉਂ, 16 ਮਈ
ਪੁਲੀਸ ਥਾਣਾ ਸਿੱਧਵਾਂ ਬੇਟ ਨੇ ਪਤੀ-ਪਤਨੀ ਖ਼ਿਲਾਫ਼ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨਪ੍ਰੀਤ ਸਿੰਘ ਉਰਫ ਕਮਲ ਵਾਸੀ 1901 ਸ਼ਹੀਦ ਭਗਤ ਸਿੰਘ ਨਗਰ ਜਲੰਧਰ ਸ਼ਹਿਰ ਨੇ ਪੁਲੀਸ ਪਾਸ ਕੀਤੀ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਪਿੰਡ ਭਰੋਵਾਲ ਕਲਾਂ ’ਚ ਸਾਢੇ ਚਾਰ ਏਕੜ ਜ਼ਮੀਨ ਹੈ, ਜੋ ਹਰਮਨਦੀਪ ਸਿੰਘ ਵਾਸੀ ਭਰੋਵਾਲ ਨੂੰ ਠੇਕੇ ’ਤੇ ਵਾਹੁੱਣ ਲਈ ਦਿੱਤੀ ਹੋਈ ਹੈ। ਦੋਵਾਂ ਧਿਰਾਂ ਦੇ ਆਪਸੀ ਸਬੰਧ ਚੰਗੇ ਹੋਣ ਕਾਰਨ ਪੀੜ੍ਹਤ ਧਿਰ ਅਨੁਸਾਰ ਉਨ੍ਹਾਂ ਨੇ ਹਰਮਨਦੀਪ ਸਿੰਘ ਨੂੰ 15 ਲੱਖ ਰੁਪਏ ਵੀ ਉਧਾਰ ਦਿੱਤੇ ਹੋਏ ਸਨ। ਪੈਲੀ ਦਾ ਠੇਕਾ ਅਤੇ ਉਧਾਰ ਦਿੱਤੇ ਰੁਪਏ ਲੈਣ ਲਈ ਚਰਨਪ੍ਰੀਤ ਸਿੰਘ ਅਤੇ ਉਸ ਦੀ ਮਾਤਾ ਕੁਲਜਿੰਦਰ ਕੌਰ ਭਰੋਵਾਲ ਕਲਾਂ ਹਰਮਨਦੀਪ ਸਿੰਘ ਦੇ ਘਰ ਗਏ। ਪਰ ਉਥੇ ਹਰਮਨਦੀਪ ਸਿੰਘ ਉਸ ਦੀ ਪਤਨੀ ਜਸਵਿੰਦਰ ਕੌਰ ਤੇ ਉੱਥੇ ਮੌਜੂਦ ਪ੍ਰੇਮ ਸਿੰਘ ਨੇ ਹਮ-ਮਸ਼ਵਰਾ ਹੋ ਕੇ ਉਨ੍ਹਾਂ ਦੋਵਾਂ ਦੀ ਕੁੱਟਮਾਰ ਕੀਤੀ। ਥਾਣਾ ਸਿੱਧਵਾਂ ਬੇਟ ਦੀ ਪੁਲੀਸ ਚੌਕੀ ਭੂੰਦੜੀ ’ਚ ਤਾਇਨਾਤ ਏਐੱਸਆਈ ਜਸਵੰਤ ਸਿੰਘ ਨੇ ਚਰਨਪਰੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਹਰਮਲਦੀਪ ਤੇ ਜਸਵਿੰਦਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।