ਕੁਸ਼ਤੀ ਦੰਗਲ: ਮਾਨਾ ਡੂਮਛੇੜੀ ਨੇ ਝੰਡੀ ਦੀ ਕੁਸ਼ਤੀ ਜਿੱਤੀ
ਕੁਰਾਲੀ, 24 ਮਈ
ਇੱਥੋਂ ਨੇੜਲੇ ਪਿੰਡ ਬਰੌਲੀ ਵਿੱਚ ਸਖੀ ਸਰਵਰ ਸੁਲਤਾਨ ਲੱਖਦਾਤਾ ਲਾਲਾਂ ਵਾਲੇ ਪੀਰ, ਅਤੇ ਬਾਬਾ ਸਿੱਧ ਚੰਨੋਂ ਹਸਤਬਲੀ ਜੀ ਦੇ ਦਰਬਾਰ ‘ਤੇ ਨਗਰ ਖੇੜੇ ਦੀ ਸੁੱਖਸ਼ਾਂਤੀ ਲਈ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਦੰਗਲ ਵਿੱਚ ਸੈਂਕੜੇ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ।
ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕੁਸ਼ਤੀ ਦੰਗਲ ਦੌਰਾਨ ਹੋਰਨਾਂ ਮਹੱਤਪੂਰਨ ਕੁਸ਼ਤੀ ਮੁਕਾਬਲਿਆਂ ਤੋਂ ਇਲਾਵਾ ਝੰਡੀ ਦੀ ਕੁਸ਼ਤੀ ਮਾਨਾ ਡੂਮਛੇੜੀ ਅਤੇ ਗੋਲਡੀ ਫਿਰੋਜ਼ਪੁਰ ਵਿਚਕਾਰ ਹੋਈ। ਇਸ ਕੁਸ਼ਤੀ ਦੌਰਾਨ ਮਾਨਾ ਡੂਮਛੇੜੀ ਨੇ ਗੋਲਡੀ ਨੂੰ ਚਿੱਤ ਕਰਦਿਆਂ ਝੰਡੀ ਆਪਣੇ ਨਾਂ ਕੀਤੀ। ਜੇਤੂ ਪਹਿਲਵਾਨਾਂ ਨੂੰ ਇਨਾਮਾਂ ਦੀ ਵੰਡ ਉੱਘੇ ਖੇਡ ਪ੍ਰਮੋਟਮ ਗੁਰਪ੍ਰਤਾਪ ਸਿੰਘ ਪਡਿਆਲਾ ਤੇ ਗੁਰੂ ਫਤਿਹ ਗੁਰੱਪ ਦੇ ਐੱਮਡੀ ਰਵਿੰਦਰ ਸਿੰਘ ਬਿੱਲਾ ਨੇ ਕੀਤੀ। ਇਸ ਮੌਕੇ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਲਈ ਖੇਡਾਂ ਨਾਲ ਜੋੜਨਾ ਜ਼ਰੂਰੀ ਹੈ। ਇਸ ਮੌਕੇ ਹਰਬੰਸ ਸਿੰਘ ਮਾਨ,ਪਰਵਿੰਦਰ ਸਿੰਘ,ਹਰਸ਼ਿਵੰਦਰ ਸਿੰਘ, ਕੁਲਦੀਪ ਸਿੰਘ ਕੰਸਾਲਾ, ਪੰਚ ਚਰਨਜੀਤ ਕੌਰ, ਹਰਿੰਦਰਪ੍ਰੀਤ ਸਿੰਘ, ਕਰਮਜੀਤ ਸਿੰਘ, ਬਿਕਰਮਜੀਤ ਸਿੰਘ, ਪਰਮਜੀਤ ਸਿੰਘ, ਰੁਪਿੰਦਰ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ।