ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿੰਨੂ ਦੀ ਤੁੜਾਈ ਤੇ ਸੰਭਾਲ ਬਾਰੇ ਸੈਮੀਨਾਰ

05:10 AM Jan 10, 2025 IST
ਸੈਮੀਨਾਰ ਦੌਰਾਨ ਲੱਗੀ ਪ੍ਰਦਰਸ਼ਨੀ ਦੇਖਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਤੇ ਹੋਰ। -ਫੋਟੋ: ਬਸਰਾ
ਖੇਤਰੀ ਪ੍ਰਤੀਨਿਧਲੁਧਿਆਣਾ, 9 ਜਨਵਰੀ
Advertisement

ਖੇਤੀਬਾੜੀ ਯੂਨੀਵਰਸਿਟੀ ਨੇ ਭੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਿੰਬੂ ਜਾਤੀ ਫਲਾਂ ਦੀ ਖੋਜ ਬਾਰੇ ਬਣੇ ਕੇਂਦਰ ਵਿਚ ਕਿੰਨੂ ਦੀ ਤੁੜਾਈ ਤੋਂ ਬਾਅਦ ਸੰਭਾਲ ਅਤੇ ਸਟੋਰੇਜ ਬਾਰੇ ਸੈਮੀਨਾਰ ਕਰਵਾਇਆ ਗਿਆ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਗੋਸਲ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਉਪਜ ਦੀ ਘਰੇਲੂ ਅਤੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਬਿਹਤਰ ਮੰਡੀਕਰਨ ਲਈ ਸਹਿਕਾਰੀ ਸਭਾਵਾਂ ਬਣਾਉਣ।

ਪੰਜਾਬ ਹਾਰਟੀਕਲਚਰ ਪੋਸਟਹਾਰਵੈਸਟ ਤਕਨਾਲੋਜੀ ਸੈਂਟਰ ਦੇ ਡਾਇਰੈਕਟਰ ਡਾ. ਬੀਵੀਸੀ ਮਹਾਜਨ ਨੇ ਕਿਹਾ ਕਿ ਠੰਢੇ ਮੌਸਮ ਕਾਰਨ ਉੱਤਰੀ ਖੇਤਰ ਵਿੱਚ ਕਿੰਨੂ ਦੀ ਮੰਗ ਬਹੁਤ ਘੱਟ ਹੈ। ਦੱਖਣੀ ਰਾਜਾਂ ਵਿੱਚ ਕਿੰਨੂ ਦੇ ਫਲਾਂ ਦੀ ਮੰਗ ਮੁਕਾਬਲਤਨ ਵੱਧ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਉਪਜ ਨੂੰ ਸਹੀ ਢੰਗ ਨਾਲ ਵੈਕਸਿੰਗ, ਗਰੇਡਿੰਗ ਅਤੇ ਪੈਕਿੰਗ ਤੋਂ ਬਾਅਦ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਭੇਜਣ ਤਾਂ ਜੋ ਵਧੀਆ ਮੁੱਲ ਮਿਲ ਸਕੇ। ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਨੇ ਕਿਸਾਨਾਂ ਨੂੰ ਖੇਤੀ ਪੱਧਰ ’ਤੇ ਤੁੜਾਈ ਤੋਂ ਬਾਅਦ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕੌਮੀ ਬਾਗਬਾਨੀ ਮਿਸ਼ਨ ਪ੍ਰੋਗਰਾਮ ਤਹਿਤ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਕੀਤਾ।

Advertisement

 

Advertisement