ਕਿਸੇ ਵੀ ਵਿਭਾਗ ’ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ: ਕਟਾਰੂਚੱਕ
04:50 AM May 29, 2025 IST
ਐਨਪੀ ਧਵਨ
ਪਠਾਨਕੋਟ, 28 ਮਈ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਹੱਦੀ ਬਮਿਆਲ ਬਲਾਕ ਅਧੀਨ ਆਉਂਦੇ 31 ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਇਨ੍ਹਾਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਕੁਲਵੰਤ ਸਿੰਘ, ਸੰਦੀਪ ਕੁਮਾਰ, ਰਾਜੇਸ਼ ਸਿੰਘ ਤੇ ਅਮਰਜੀਤ ਸਿੰਘ, ਮਾਸਟਰ ਹਜਾਰੀ ਲਾਲ, ਨਾਇਬ ਤਹਿਸੀਲਦਾਰ ਵਿਵੇਕ, ਪਾਵਰਕੌਮ ਐੱਸਡੀਓ ਬੋਧ ਰਾਜ, ਸਰਪੰਚ ਮੁਨੀਸ਼ ਗੁਪਤਾ ਛੋਟੂ, ਦਵਿੰਦਰ ਸਿੰਘ, ਸੰਦੀਪ ਕੁਮਾਰ, ਸਰੋਜ ਬਾਲਾ, ਦੀਪ ਕੁਮਾਰ ਤੇ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ। ਕਟਾਰੂਚੱਕ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਕਿਸੇ ਵੀ ਵਿਭਾਗ ਵਿੱਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੋ ਵੀ ਵਿਅਕਤੀ ਕੋਈ ਸਮੱਸਿਆ ਲੈ ਕੇ ਆਉਂਦਾ ਹੈ, ਉਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ।
Advertisement
Advertisement