ਕਿਸਾਨ ਜਥੇਬੰਦੀ ਵੱਲੋਂ ਐਕਸੀਅਨ ਨੂੰ ਮੰਗ ਪੱਤਰ
05:56 AM May 25, 2025 IST
ਧੂਰੀ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਿਲ੍ਹਾ ਸੰਗਰੂਰ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢਢੋਗਲ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਜਸਵਿੰਦਰ ਸਿੰਘ ਬੁਗਰਾ ਦੀ ਅਗਵਾਈ ਹੇਠ ਐਕਸੀਅਨ ਧੂਰੀ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਪਿੰਡ ਬੁਗਰਾ ਨੂੰ ਕਾਂਝਲਾ ਦੇ ਗਰਿੱਡ ਤੋਂ ਸਿੱਧੀ ਲਾਈਨ ਕੱਢ ਕੇ ਸਪਲਾਈ ਦੇਣ ਦੀ ਅਪੀਲ ਕੀਤੀ ਗਈ। ਗੱਲਬਾਤ ਦੌਰਾਨ ਜ਼ਿਲ੍ਹਾ ਯੂਥ ਪ੍ਰਧਾਨ ਜਸਵਿੰਦਰ ਸਿੰਘ ਬੁਗਰਾ ਨੇ ਕਿਹਾ ਕਿ ਪਿੰਡ ਬੁਗਰਾ ਨੂੰ ਪਹਿਲਾਂ ਕਹੇਰੂ ਗਰਿੱਡ ਤੋਂ ਸਪਲਾਈ ਆਉਂਦੀ ਹੈ ਜੋ ਕਿ ਪਿੰਡ ਤੋਂ ਲਾਈਨ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਬਿਜਲੀ ਵੋਲਟੇਜ਼ ਵਿੱਚ ਬਹੁਤ ਘੱਟ ਆਉਂਦੀ ਹੈ ਅਤੇ ਲਾਈਨ ਬਹੁਤ ਜ਼ਿਆਦਾ ਫਾਲਟ ਰਹਿੰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਬੁਗਰਾ, ਹਰਜੀਤ ਸਿੰਘ ਸਰਪੰਚ ਬੁਗਰਾ ਹਾਜ਼ਰ ਸਨ।-ਨਿੱਜੀ ਪੱਤਰ ਪ੍ਰੇਰਕ
Advertisement
Advertisement