ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ: ਬੀਕੇਯੂ

05:45 AM May 09, 2025 IST
featuredImage featuredImage
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ। -ਫੋਟੋ: ਜੱਗੀ

ਪੱਤਰ ਪ੍ਰੇਰਕ

Advertisement

ਮਲੌਦ, 8 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆਦਰਸ਼ ਸਕੂਲ ਚਾਉਂਕੇ ਸਬੰਧੀ ਅਤੇ ਕਿਸਾਨਾਂ ਮਜ਼ਦੂਰਾਂ ਤੇ ਆਪਣੇ ਹੱਕਾਂ ਲਈ ਆਵਾਜ਼ ਚੁੱਕ ਰਹੀਆਂ ਹੋਰ ਜਥੇਬੰਦੀਆਂ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਸਵਾਲ ਕੀਤੇ ਜਾਂਦੇ ਹਨ, ਪਰ ਇਹ ਜੁਆਬ ਦੇਣ ਦੀ ਬਜਾਏ ਝੂਠੇ ਪਰਚੇ ਦਰਜ ਕਰ, ਰਹੇ ਹਨ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।
ਬਲਾਕ ਮਲੌਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ ਵਿੱਚ ਪਿਛਲੇ ਕਾਫੀ ਸਮੇਂ ਤੋਂ ਪ੍ਰਿੰਸੀਪਲ, ਲੈਕਚਰਾਰ ਤੇ ਹੋਰ ਵਿਸ਼ਿਆਂ ਦੇ ਅਧਿਆਪਕਾਂ ਤੋਂ ਬਿਨਾਂ ਚੱਲ ਰਿਹਾ ਹੈ। ਜਿੱਥੇ ਅਖ਼ੌਤੀ ਸਿੱਖਿਆ ਕ੍ਰਾਂਤੀ ਦਾ ਢੰਡੋਰਾ ਪਿੱਟਣ ਆਏ ਹਲ਼ਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਸਵਾਲ ਪੁੱਛਣ ਦੇ ਲਈ ਸਾਰੇ ਇਲਾਕੇ ਤੋਂ ਲੋਕ ਭਾਰੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਇਕੱਠੇ ਹੋਏ, ਪਰ ਹਲਕਾ ਵਿਧਾਇਕ ਲੋਕ ਰੋਹ ਤੋਂ ਡਰਦਾ ਚੋਰ ਰਸਤੇ ਰਾਹੀਂ ਸਕੂਲ ਅੰਦਰ ਦਾਖਲ ਹੋਇਆ। ਜਦੋਂ ਇੱਕ ਹੋਰ ਗੁਪਤ ਰਸਤੇ ਰਾਹੀਂ ਵਿਧਾਇਕ ਸਾਹਿਬ ਬਾਹਰ ਜਾਣ ਲੱਗੇ ਤਾਂ ਉਸ ਰਸਤੇ ’ਤੇ ਪਹੁੰਚ ਕੇ ਲੋਕਾਂ ਨੇ ਸਵਾਲ ਪੁੱਛਣੇ ਚਾਹੇ, ਪਰ ਵਿਧਾਇਕ ਸਾਹਿਬ ਬਿਨਾਂ ਜਵਾਬ ਦਿੱਤੇ ਗੱਡੀ ਵਿੱਚ ਬੈਠ ਗਏ ਤਾਂ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਘਬਰਾ ਕੇ ਵਿਧਾਇਕ ਸਾਹਿਬ ਦੇ ਡਰਾਈਵਰ ਨੇ ਕਿਸਾਨਾਂ-ਮਜ਼ਦੂਰਾਂ ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕ ਡਰਦੇ ਇੱਧਰ ਉੱਧਰ ਭੱਜਣ ਲੱਗੇ ਤੇ ਵਿਧਾਇਕ ਸਾਹਿਬ ਉੱਥੋਂ ਚਲੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੂੰ ਗ੍ਰਿਫਤਾਰ ਕਰ ਲਿਆ, ਪਰ ਹੋਰ ਕੋਈ ਆਗੂ ਹੱਥ ਨਾ ਲੱਗਾ। ਸੁਦਾਗਰ ਸਿੰਘ ਘੁਡਾਣੀ ਤੇ ਝੂਠਾ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਮਾ ਰਾਜਿੰਦਰ ਸਿੰਘ ਸਿਆੜ੍ਹ, ਜਗਮੀਤ ਸਿੰਘ ਕਲਾੜ੍ਹ, ਨਾਜ਼ਰ ਸਿੰਘ ਸਿਆੜ੍ਹ , ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾੜ੍ਹ, ਦਵਿੰਦਰ ਸਿੰਘ ਸਿਰਥਲਾ ਨੇ ਪ੍ਰੈਸ ਨੂੰ ਉਪਰੋਕਤ ਜਾਣਕਾਰੀ ਦਿੰਦੇ ਹੋਏ ਮੰਗ ਕੀਤੀ ਹੈ ਕਿ ਸੁਦਾਗਰ ਸਿੰਘ ਘੁਡਾਣੀ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਤੇ ਛਾਪੇਮਾਰੀ ਬੰਦ ਕੀਤੀ ਜਾਵੇ। ਜੇਕਰ ਸਰਕਾਰ ਇਹ ਮੰਗਾਂ ਤਰੁੰਤ ਨਹੀਂ ਮੰਨਦੀ ਤਾਂ ਜਥੇਬੰਦੀ ਇਸ ਤੋਂ ਵੀ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਹਲ਼ਕਾ ਵਿਧਾਇਕ ਦੀ ਹੋਵੇਗੀ।

Advertisement
Advertisement