ਕਿਸਾਨ ਜਥੇਬੰਦੀ ਦੀ ਪਿੰਡ ਇਕਾਈ ਦੀ ਚੋਣ
05:51 AM May 30, 2025 IST
ਸੁਨਾਮ ਊਧਮ ਸਿੰਘ ਵਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਵੱਲੋਂ ਇਥੋਂ ਨੇੜਲੇ ਪਿੰਡ ਭੈਣੀ ਗੰਢੂਆਂ ਵਿੱਚ ਜਥੇਬੰਦੀ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ। ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਹੋਈ ਇਸ ਚੋਣ ਮੌਕੇ ਕਿਸਾਨ ਭਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਕਿਸਾਨ ਆਗੂ ਰਾਮ ਸਰਨ ਸਿੰਘ ਉਗਰਾਹਾਂ ਅਤੇ ਮਨੀ ਸਿੰਘ ਭੈਣੀ ਨੇ ਕਿਹਾ ਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿਛਲੇ ਸਮੇਂ ਤੋਂ ਮੈਂਬਰਸ਼ਿਪ ਕੱਟੀ ਜਾ ਰਹੀ ਹੈ ਜਿਸ ਕਾਰਨ ਭੈਣੀ ਗੰਢੂਆਂ ਵਿੱਚ ਸਰਬਸੰਮਤੀ ਨਾਲ ਚੋਣ ਕੀਤੀ ਗਈ। ਕਿਸਾਨ ਆਗੂਆਂ ਨੇ ਕਿਸਾਨਾਂ-ਮਜ਼ਦੂਰਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਕੀਤਾ। ਇਸ ਚੋਣ ਮੌਕੇ ਬਹਾਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਦਿਆਲਾ ਸਿੰਘ, ਜਰਨਲ ਸਕੱਤਰ ਰਾਮ ਸਿੰਘ ਭੰਗੂ, ਖਜ਼ਾਨਚੀ ਜਗਦੇਵ ਸਿੰਘ ਕਾਕਾ ਅਤੇ ਅਮਰੀਕ ਸਿੰਘ ਸੰਗਠਨ ਸਕੱਤਰ ਚੂਹੜ ਸਿੰਘ, ਪ੍ਰਚਾਰ ਸਕੱਤਰ ਭਾਨਾ ਸਿੰਘ ਚਹਿਲ, ਸਲਾਹਕਾਰ ਪਿਆਰਾ ਸਿੰਘ ਨੂੰ ਚੁਣ ਲਿਆ ਗਿਆ। -ਪੱਤਰ ਪ੍ਰੇਰਕ
Advertisement
Advertisement