ਕਿਸਾਨ ਆਗੂ ਨੇਤਰ ਸਿੰਘ ਨਾਗਰਾ ਦਾ ਦੇਹਾਂਤ
06:22 AM May 10, 2025 IST
ਨਿੱਜੀ ਪੱਤਰ ਪ੍ਰੇਰਕ
ਖੰਨਾ, 9 ਮਈ
ਅੱਜ ਪੰਜਾਬ ਦੀਆਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਨੂੰ ਉਦੋਂ ਗਹਿਰਾ ਸਦਮਾ ਲੱਗਾ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਸਭ ਤੋਂ ਸੀਨੀਅਰ ਆਗੂ ਤੇ ਲੰਬਾ ਸਮਾਂ ਸੂਬਾ ਜਨਰਲ ਸਕੱਤਰ ਰਹੇ ਨੇਤਰ ਸਿੰਘ ਨਾਗਰਾ ਬੀਤੀ ਦੇਰ ਰਾਤ ਅਚਾਨਕ ਸਦੀਵੀਂ ਵਿਛੋੜਾ ਦੇ ਗਏ। ਉਹ 87 ਵਰ੍ਹਿਆਂ ਦੇ ਸਨ। ਨਾਗਰਾ ਕਿਸਾਨੀ ਹੱਕਾਂ ਲਈ ਹੁਣ ਤੱਕ ਦੇ ਹੋਏ ਸਾਰੇ ਸੰਘਰਸ਼ਾਂ ਵਿਚ ਮੋਹਰੀ ਹੋ ਕੇ ਲੜੇ ਅਤੇ ਉਨ੍ਹਾਂ ਨੂੰ ਅਨੇਕਾਂ ਵਾਰ ਜੇਲ੍ਹ ਯਾਤਰਾ ਕਰਨੀ ਪਈ। ਉਹ ਇਕ ਨਿਧੜਕ ਬੁਲਾਰੇ ਅਤੇ ਵਾਤਾਵਰਣ ਪ੍ਰੇਮੀ ਵੀ ਸਨ। ਅੱਜ ਨਾਗਰਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀਂ ਪਿੰਡ ਇਕੋਲਾਹੀ ਨੇੜੇ ਖੰਨਾ ਵਿਖੇ ਬਾਅਦ ਦੁਪਹਿਰ ਕੀਤਾ ਗਿਆ।
Advertisement
Advertisement