ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਨੇ ਜਨ ਸੁਣਵਾਈ ਕੈਂਪ ’ਚ ਉਭਾਰਿਆ ਬੰਦ ਸੂਏ ਦਾ ਮਾਮਲਾ

07:44 AM Sep 20, 2024 IST
ਰੌਂਤਾ ਵਿੱਚ ਘਾਹ ਬੂਟੀ ਨਾਲ ਭਰਿਆ ਸੂਆ ਦਿਖਾਉਂਦੇ ਹੋਏ ਕਿਸਾਨ।

ਮੋਗਾ ( ਮਹਿੰਦਰ ਸਿੰਘ ਰੱਤੀਆਂ): ਸੂਬੇ ਦੀ ਹਾਕਮ ਧਿਰ ਵੱਲੋਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕੀਤੇ ਗਏ ਹਨ ਪਰ ਪਿੰਡ ਰੌਂਤਾ ਦੇ ਕਿਸਾਨਾਂ ਦੀ ਕਰੀਬ 20 ਸਾਲਾਂ ਸੁੱਕੇ ਪਏ ਸੂਏ ਵਿੱਚ ਨਹਿਰੀ ਪਾਣੀ ਦੀ ਉਡੀਕ ਹਾਲੇ ਵੀ ਖ਼ਤਮ ਨਹੀਂ ਹੋਈ ਹੈ। ਸੂਏ ਵਿੱਚ ਘਾਹ ਬੂਟੀ ਉਗਣ ਕਾਰਨ ਹੋਂਦ ਵੀ ਖ਼ਤਮ ਹੋ ਰਹੀ ਹੈ। ਪਿੰਡ ਰੌਂਤਾ ਵਿੱਚ ਜਨ ਸੁਣਵਾਈ ਕੈਂਪ ਵਿਚ ਨਿਰਾਸ਼ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਕੋਲ ਨਹਿਰੀ ਪਾਣੀ ਦਾ ਮੁੱਦਾ ਚੁੱਕਿਆ ਹੈ। ਖੇਤੀਬਾੜੀ ਵਿਭਾਗ ਦਾ ਇਸ ਪਿੰਡ ਵਿਚ ਸਥਿਤ 48 ਏਕੜ ’ਚ ਬੀਜ ਫ਼ਾਰਮ ਵੀ ਨਹਿਰੀ ਪਾਣੀ ਤੋਂ ਵਾਂਝਾ ਹੈ। ਸਿੰਜਾਈ ਵਿਭਾਗ ਉਪ ਮੰਡਲ ਅਫ਼ਸਰ ਰਾਜਵੀਰ ਸਿੰਘ ਨੇ ਕਿਹਾ ਕਿ ਸੂਏ ਦਾ ਮੌਕਾ ਦੇਖ ਲਿਆ ਹੈ ਅਤੇ ਇਸ ਬਾਬਤ ਸਰਕਾਰ ਨੂੰ ਰਿਪੋਰਟ ਭੇਜੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੇ ਬੀਜ ਫ਼ਾਰਮ ਇੰਚਾਰਜ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਫ਼ਾਰਮ ਲਈ ਰਿਕਾਰਡ ਮੁਤਾਬਕ 24 ਘੰਟੇ ਨਹਿਰੀ ਪਾਣੀ ਦੀ ਵਾਰੀ ਹੈ ਪਰ ਲੰਮੇ ਅਰਸੇ ਤੋਂ ਨਹਿਰੀ ਪਾਣੀ ਨਾ ਮਿਲਣ ਕਾਰਨ ਝੋਨਾ, ਨਰਮਾ ਤੇ ਗੁਆਰੇ ਦੀ ਬਿਜਾਈ ਕੀਤੀ ਜਾ ਰਹੀ ਹੈ। ਕਿਸਾਨ ਹਰਵਿੰਦਰ ਸਿੰਘ ਬਿੰਦਰ, ਮੇਜਰ ਸਿੰਘ ਤੇ ਹੋਰਾਂ ਨੇ ਸੂਏ ਵਿੱਚ ਉੱਗੀ ਬੂਟੀ ਦਿਖਾਉਂਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਖੇਤਾਂ ਦੀਆਂ ਆਖਰੀ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕੀਤੇ ਸਨ ਪਰ ਉਨ੍ਹਾਂ ਦੀ ਉਡੀਕ ਹਾਲੇ ਵੀ ਖ਼ਤਮ ਨਹੀਂ ਹੋਈ। ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਪਿੰਡ ਰੌਂਤਾ ਦੇ ਕਿਸਾਨਾਂ ਨੂੰ ਹੀ ਨਹੀਂ ਸਗੋਂ ਪਿੰਡ ਪੱਖਰਵੱਢ ਦੇ ਕਿਸਾਨ ਵੀ ਨਹਿਰੀ ਪਾਣੀ ਲਈ ਲੰਮੇ ਅਰਸੇ ਤੋਂ ਤਰਸ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਪਿੰਡ ਰੌਂਤਾ ਦਾ ਨਹਿਰੀ ਪਾਣੀ ਬਾਰੇ ਸਰਵੇਖਣ ਕਰਨ ਤਾਂ ਕਿ ਟੇਲਾਂ ਤੱਕ ਪਾਣੀ ਪਹੁੰਚਾਉਣ ਦੇ ਦਾਅਵਿਆਂ ਦੀ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਇਥੇ ਸੂਬਾ ਸਰਕਾਰ ਵੱਲੋਂ ਲਗਾਏ ਸੰਗਤ ਦਰਸ਼਼ਨ ਵਿਚ ਡਿਪਟੀ ਕਮਿਸਨਰ ਵਿਸ਼ੇਸ਼ ਸਾਰੰਗਲ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਉਨ੍ਹਾਂ ਭਰੋਸਾ ਦਿੱਤਾ ਸੀ ਕਿ ਨਹਿਰੀ ਵਿਭਾਗ ਨਾਲ ਗੱਲ ਕਰਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਵਾਉਣਗੇ।

Advertisement

Advertisement