ਕਿਸਾਨਾਂ ਨੇ ਚੋਰ ਨੂੰ ਪੁਲੀਸ ਹਵਾਲੇ ਕੀਤਾ
05:41 AM May 28, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 27 ਮਈ
ਪਿੰਡ ਗੰਢੂਆਂ ਵਿੱਚ ਕਿਸਾਨਾਂ ਨੇ ਖੇਤੀ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਰਹੇ ਵਿਅਕਤੀ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਕਿਸਾਨ ਜਗਸੀਰ ਸਿੰਘ ਪੁੱਤਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਪੌਣੇ ਚਾਰ ਵਜੇ ਖੇਤਾਂ ਵਿੱਚ ਗਿਆ ਸੀ ਕਿ ਸ਼ਮਸ਼ੇਰ ਸਿੰਘ ਵਾਸੀ ਟਿੱਬੀ ਰਵਿਦਾਸ ਪੁਰਾ ਸੁਨਾਮ ਹਾਲ ਆਬਾਦ ਗੰਢੂਆਂ ਉਸ ਦੇ ਖੇਤ ਲੱਗੀ ਮੋਟਰ ਦੀਆਂ ਤਾਰਾਂ ਵੱਢ ਰਿਹਾ ਸੀ। ਇਸ ਦੌਰਾਨ ਰੌਲਾ ਪਾਉਣ ’ਤੇ ਹੋਰ ਕਿਸਾਨ ਵੀ ਆ ਗਏ ਤੇ ਉਸ ਨੂੰ ਤਾਰਾਂ ਸਮੇਤ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ। ਥਾਣਾ ਧਰਮਗੜ੍ਹ ਦੇ ਐੱਸਐੱਚਓ ਗੁਰਲਾਲ ਸਿੰਘ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement