ਕਿਸਾਨਾਂ ਦਾ ਵਫ਼ਦ ਕੋਆਪਰੇਟਿਵ ਬੈਂਕ ਦੇ ਐੱਮਡੀ ਨੂੰ ਮਿਲਿਆ
05:25 AM May 06, 2025 IST
ਖੇਤਰੀ ਪ੍ਰਤੀਨਿਧ
Advertisement
ਪਟਿਆਲਾ, 5 ਮਈ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਵਫ਼ਦ ਕੋਆਪਰੇਟਿਵ ਬੈਂਕ ਪਟਿਆਲਾ ਦੇ ਐੱਮਡੀ ਭਾਸਕਰ ਕਟਾਰੀਆ ਨੂੰ ਮਿਲਿਆ। ਇਸ ਦੌਰਾਨ ਨਵੇਂ ਹੱਦ ਕਰਜ਼ੇ ਬਣਾਉਣ ਦੀ ਆੜ ਹੇਠ ਕੋਆਪਰੇਟਿਵ ਬੈਂਕਾਂ ਵੱਲੋਂ ਕਿਸਾਨਾਂ ਨੂੰ ਨਵੇਂ ਸਿਰੇ ਤੋਂ ਕੈਸ਼ ਨਾ ਦੇਣ ਦੇ ਮਸਲੇ ਦੇ ਹੱਲ ਦੀ ਮੰਗ ਕਰਦਿਆਂ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਦੋ ਦਿਨਾਂ ਵਿੱਚ ਹੱਲ ਨਹੀਂ ਹੁੰਦਾ ਤਾਂ ਮਜਬੂਰੀ ਵਸ ਉਹ ਪ੍ਰਸ਼ਾਸਨ ਦਾ ਘਿਰਾਓ ਕਰਨਗੇ। ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਕਨਸੂਹਾ ਦੀ ਅਗਵਾਈ ਹੇਠਲੇ ਇਸ ਵਫਦ ’ਚ ਸਰਬਜੀਤ ਸਿੰਘ ਭੜੀ, ਪਰਵਿੰਦਰ ਸਿੰਘ ਆਲੋਵਾਲ, ਪਰਗਟ ਸਿੰਘ ਦੰਦਰਾਲਾ ਖਰੌੜ ਤੇ ਗੁਰਦੀਪ ਸਿੰਘ ਕੈਦੂਪੁਰ ਆਦਿ ਮੌਜੂਦ ਸਨ। ਇਸ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਵੇਂ ਹੱਦ ਕਰਜ਼ੇ ਆਉਣ ਵਾਲੇ ਮਹੀਨੇ ਵਿੱਚ ਵੀ ਬਣਾਏ ਜਾ ਸਕਦੇ ਹਨ ਤੇ ਹੁਣ ਕਿਸਾਨਾਂ ਨੂੰ ਬਣਦੀ ਅਦਾਇਗੀ ਕੀਤੀ ਜਾਵੇ।
Advertisement
Advertisement