ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲਿਆਂ ਬਾਰੇ ਚਰਚਾ

04:37 AM May 19, 2025 IST
featuredImage featuredImage
ਮੀਟਿੰਗ ਵਿਚ ਹਿੱਸਾ ਲੈਂਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ। -ਫੋਟੋ: ਗੁਰਾਇਆ

ਟਾਂਡਾ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਜਥੇਬੰਦੀ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਕਿਸਾਨ ਆਗੂਆਂ ਨੇ ਸੂਬੇ ਵਿੱਚ ਲੋਕਾਂ ਵਿਰੁੱਧ ਪੁਲੀਸ ਵੱਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ‘ਪੁਲੀਸ ਰਾਜ’ ਦੱਸਿਆ। ਉਨ੍ਹਾਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਧਰਨਾ ਹਟਾਉਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਨੇੜਲੇ ਭਵਿੱਖ ਵਿਚ ਸੂਬਾ ਸਰਕਾਰ ਵਿਰੁੱਧ ਇੱਕ ਮੋਰਚਾ ਖੋਲ੍ਹਿਆ ਜਾਵੇਗਾ, ਜਿਸ ਦੀਆਂ ਤਿਆਰੀਆਂ ਪੂਰੇ ਪੰਜਾਬ ਵਿੱਚ ਚੱਲ ਰਹੀਆਂ ਹਨ। ਇਸ ਮੌਕੇ ਕੁਲਦੀਪ ਸਿੰਘ ਬੇਗੋਵਾਲ, ਕਸ਼ਮੀਰ ਸਿੰਘ, ਗੀਤਾ ਰਾਣੀ, ਸੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਸਰਬਜੀਤ ਸਿੰਘ ਅਤੇ ਬਲਬੀਰ ਸਿੰਘ ਵੀ ਮੌਜੂਦ ਸਨ। -ਪੱਤਰ ਪ੍ਰੇਰਕ

Advertisement

ਚੀਫ਼ ਲਾਇਬ੍ਰੇਰੀਅਨ ਪ੍ਰਭਜੋਤ ਕੌਰ ਸੰਧੂ ਦਾ ਸਨਮਾਨ

ਅੰਮ੍ਰਿਤਸਰ: ਰਾਬਤਾ ਮੁਕਾਲਮਾ ਕਾਵਿ ਮੰਚ ਅੰਮ੍ਰਿਤਸਰ ਅਤੇ ਏਕਮ ਸਾਹਿਤ ਮੰਚ ਅੰਮ੍ਰਿਤਸਰ ਵੱਲੋਂ ਸੇਵਾ ਮੁਕਤ ਚੀਫ ਲਾਇਬ੍ਰੇਰੀਅਨ ਪ੍ਰਭਜੋਤ ਕੌਰ ਸੰਧੂ ਨੂੰ ਭਾਈ ਵੀਰ ਸਿੰਘ ਨਿਵਾਸ ਅਸਥਾਨ ਲਾਰੈਂਸ ਰੋਡ ਵਿਖੇ ਸਨਮਾਨਿਤ ਕੀਤਾ ਗਿਆ। ਸ਼ਾਇਰ ਮਲਵਿੰਦਰ ਅਤੇ ‘ਏਕਮ’ ਦੀ ਸੰਪਾਦਕ ਅਰਤਿੰਦਰ ਸੰਧੂ ਨੇ ਕਿਹਾ ਕਿ ਪ੍ਰਭਜੋਤ ਕੌਰ ਸੰਧੂ ਨੇ ਸੁਹਿਰਦਤਾ ਨਾਲ ਜ਼ਿੰਮੇਵਾਰੀ ਨਿਭਾਈ ਹੈ। ਡਾ. ਮੋਹਨ ਬੇਗੋਵਾਲ, ਡਾ. ਭੁਪਿੰਦਰ ਸਿੰਘ ਫੇਰੂਮਾਨ, ਦਿਲਜੀਤ ਸਿੰਘ ਬੇਦੀ, ਐਸ ਪ੍ਰਸ਼ੋਤਮ, ਸਰਬਜੀਤ ਸਿੰਘ ਸੰਧੂ, ਹਰਜੀਤ ਸਿੰਘ ਸੰਧੂ, ਜਸਵੰਤ ਧਾਪ, ਵਿਜੇਤਾ ਭਾਰਦਵਾਜ, ਜਗਤਾਰ ਗਿੱਲ, ਕੰਵਲਜੀਤ ਕੌਰ ਥਿੰਦ, ਰਾਜਖੁਸ਼ਵੰਤ ਸਿੰਘ ਸੰਧੂ ਨੇ ਪ੍ਰਭਜੋਤ ਨੂੰ ਵਧਾਈ ਦਿੱਤੀ। ਪ੍ਰਭਜੋਤ ਕੌਰ ਸੰਧੂ ਦੋਵਾਂ ਸੰਸਥਾਵਾਂ ਧੰਨਵਾਦ ਕੀਤਾ। ਇਸ ਮੌਕੇ ਭਾਈ ਵੀਰ ਸਿੰਘ ਨਿਵਾਸ ਅਸਥਾਨ ਦੀ ਡਾਇਰੈਕਟਰ ਪਰਮਜੀਤ ਕੌਰ ਵੀ ਮੌਜੂਦ ਸਨ। -ਪੱਤਰ ਪ੍ਰੇਰਕ

ਗੁਰਮਤਿ ਸਮਾਗਮ ਕਰਵਾਇਆ

ਪਠਾਨਕੋਟ: ਸਰਬੱਤ ਖਾਲਸਾ ਧਾਰਮਿਕ ਸੰਸਥਾ ਵੱਲੋਂ ਗੁਰਦੁਆਰਾ ਸਿੰਘ ਸਭਾ ਅਬਰੋਲ ਨਗਰ ਵਿਖੇ ਸੰਸਥਾ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਮੀਰਪੁਰੀ ਦੀ ਅਗਵਾਈ ਹੇਠ ਇੱਕ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਈ ਗੁਰਪ੍ਰੀਤ ਸਿੰਘ ਜੋਹਲ ਜੰਮੂ ਵਾਲਿਆਂ ਨੇ ਚੱਲ ਰਹੀ ਬਾਣੀ ਦੀ ਵਿਆਖਿਆ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ। ਇਸ ਦੇ ਬਾਅਦ ਭਾਈ ਦਾਤਾਰ ਸਿੰਘ ਦੇ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਸੰਸਥਾ ਦੇ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਮੀਰਪੁਰੀ ਨੇ ਸੰਗਤ ਨੂੰ ਅਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਭਾਈ ਗੁਰਸ਼ਰਨ ਸਿੰਘ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਜਗਦੀਸ਼ ਸਿੰਘ, ਬਲਬੀਰ ਸਿੰਘ, ਕੰਵਲਜੀਤ ਸਿੰਘ, ਹਰਭਜਨ ਸਿੰਘ ਬੇਦੀ, ਅਮਰਜੀਤ ਸਿੰਘ, ਮਨਜੀਤ ਸਿੰਘ, ਜਸਵਿੰਦਰ ਕੌਰ, ਰਣਜੀਤ ਕੌਰ, ਜਸਵੰਤ ਕੌਰ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਰਾਣੀ ਕੌਰ, ਦਲਵਿੰਦਰ ਕੌਰ, ਭੁਪਿੰਦਰ ਕੌਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

ਸਾਹਿਤ ਸਭਾ ਦੀ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ

ਗੜ੍ਹਸ਼ੰਕਰ: ਦੋਆਬਾ ਸਾਹਿਤ ਸਭਾ ਗੜਸ਼ੰਕਰ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਸਭਾ ਦੇ ਦਫਤਰ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬ੍ਰੇਰੀ, ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਕਵੀ ਦਰਬਾਰ ਹੋਇਆ ਜੋ ਉਸਤਾਦ ਕਵੀ ਜਨਾਬ ਉਲਫਤ ਬਾਜਵਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਪ੍ਰੋ. ਸੰਧੂ ਵਰਿਆਣਵੀ, ਪ੍ਰਿੰਸੀਪਲ ਬਿੱਕਰ ਸਿੰਘ, ਪਵਨ ਕੁਮਾਰ ਭੰਮੀਆਂ, ਸੰਤੋਖ ਸਿੰਘ ਵੀਰ, ਅਮਰੀਕ ਹਮਰਾਜ, ਸਰਵਣ ਸਿੱਧੂ, ਮਾਸਟਰ ਹੰਸ ਰਾਜ, ਅਧਿਆਪਕ ਆਗੂ ਮੁਕੇਸ਼ ਗੁਜਰਾਤੀ ਨੇ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੇ ਜਨਰਲ ਸਕੱਤਰ ਪਵਨ ਭੰਮੀਆਂ ਨੇ ਧੰਨਵਾਦ ਕੀਤਾ। -ਪੱਤਰ ਪ੍ਰੇਰਕ

ਦੋਆਬਾ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ

ਧਾਰੀਵਾਲ: ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਦਾ ਦਸਵੀਂ ਜਮਾਤ (ਸੀਬੀਐੱਸਈ) ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ 22 ਬੱਚਿਆਂ ਨੇ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਕੂਲ ਦੇ ਚੇਅਰਮੈਨ ਬਰਿੰਦਰ ਸਿੰਘ ਛੋਟੇਪੁਰ ਅਤੇ ਪ੍ਰਿੰਸੀਪਲ ਬਰਿੰਦਰ ਕੌਰ ਨੇ ਦੱਸਿਆ ਵਿਦਿਆਰਥਣ ਇਸਪ੍ਰੀਤ ਕੌਰ ਨੇ 98 ਫ਼ੀਸਦ ਅੰਕ, ਪਾਵਨ ਮਹਾਜਨ ਨੇ 96.6 ਫ਼ੀਸਦ, ਕ੍ਰਿਸ਼ਨਮ ਖੋਸਲਾ ਨੇ 96.6 ਫ਼ੀਸਦ, ਮਨਪ੍ਰੀਤ ਕੌਰ ਨੇ 95.8 ਫ਼ੀਸਦ, ਗੁਰਇਮਾਨਜੋਤ ਸਿੰਘ ਨੇ 95.6 ਫ਼ੀਸਦ, ਪ੍ਰਭਲੀਨ ਕੌਰ ਨੇ 94.6 ਫ਼ੀਸਦ, ਜਸਪ੍ਰੀਤ ਕੌਰ ਨੇ 94 ਫ਼ੀਸਦ, ਦਮਨਦੀਪ ਕੌਰ 93.6 ਫ਼ੀਸਦ, ਰਾਜਵਿੰਦਰ ਕੌਰ 93.6 ਫ਼ੀਸਦ, ਨਿਤਿਨ 93. 6 ਫ਼ੀਸਦ, ਕੀਰਤੀ 93.2 ਫ਼ੀਸਦ, ਨਮਨਦੀਪ ਕੌਰ 92.8 ਫ਼ੀਸਦ, ਨੈਤਿਕ ਮਹਾਜਨ 92.6 ਫ਼ੀਸਦ, ਸੀਆ 92.6 ਫ਼ੀਸਦ, ਆਰਜੂ 92.2 ਫ਼ੀਸਦ, ਚਾਹਤ ਖੰਨਾ 92 ਫ਼ੀਸਦ, ਅਨਹਦਜੋਤ ਕੌਰ 91.8 ਫ਼ੀਸਦ, ਸ਼ਹਿਨਾਜਦੀਪ ਕੌਰ 91.4 ਫ਼ੀਸਦ, ਅਮਨਦੀਪ ਕੌਰ 91.2 ਫ਼ੀਸਦ, ਸੁਖਲੀਨ ਕੌਰ 91.2 ਫ਼ੀਸਦ, ਅੰਮ੍ਰਿਤਪਾਲ ਸਿੰਘ 90.2 ਫ਼ੀਸਦ ਅਤੇ ਲਵਨੀਤ ਕੌਰ ਨੇ 90 ਫ਼ੀਸਦ ਅੰਕ ਕੀਤੇ ਹਨ। -ਪੱਤਰ ਪ੍ਰੇਰਕ

ਨੀਲਮ ਜੈਨ ਨੂੰ ਸ਼ਰਧਾਂਜਲੀ

ਫਗਵਾੜਾ: ਜੈਨ ਟੈਂਟ ਹਾਊਸ ਦੇ ਮਾਲਕ ਰੋਹਿਤ ਜੈਨ ਦੀ ਮਾਤਾ ਨੀਲਮ ਜੈਨ ਨਮਿਤ ਅੰਤਿਮ ਅਰਦਾਸ ਗੀਤਾ ਭਵਨ ਮੰਦਰ ਮਾਡਲ ਟਾਊਨ ਵਿਖੇ ਹੋਈ। ਇਸ ਮੌਕੇ ਮੰਦਰ ਕਮੇਟੀ ਪ੍ਰਧਾਨ ਸੀਆਰ ਗੌਤਮ ਨੇ ਨੀਲਮ ਜੈਨ ਵਲੋਂ ਪਿਛਲੇ ਲੰਬੇਂ ਸਮੇਂ ਤੋਂ ਮੰਦਰ ’ਚ ਕੀਰਤਨ ਮੰਡਲੀ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਮੈਡਮ ਅਨੀਤਾ ਸੋਮ ਪ੍ਰਕਾਸ਼, ਮਲਕੀਅਤ ਸਿੰਘ ਰਘਬੋਤਰਾ, ਤਰਨਜੀਤ ਸਿੰਘ ਵਾਲੀਆ, ਅਮਿਤ ਸੁਧੀਰ, ਰਣਜੀਤ ਸਿੰਘ ਖੁਰਾਨਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement