ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸ਼ੋਰੀ ਲਾਲ ਜੇਠੀ ਸਕੂਲ ’ਚ ਵਿਦਿਅਕ ਮੇਲਾ

05:37 AM Dec 14, 2024 IST
ਨਿੱਜੀ ਪੱਤਰ ਪ੍ਰੇਰਕਖੰਨਾ, 13 ਦਸੰਬਰ
Advertisement

ਇਥੋਂ ਦੇ ਕਿਸ਼ੋਰੀ ਲਾਲ ਜੇਠੀ ਸਕੂਲ ਆਫ਼ ਐਮੀਨੈਂਸ ਵਿੱਚ ਅੱਜ ਪ੍ਰਿੰਸੀਪਲ ਰਾਜੇਸ਼ ਕੁਮਾਰ ਫੂਲ ਦੀ ਅਗਵਾਈ ਹੇਠ ਗਣਿਤ, ਵਿਗਿਆਨ ਤੇ ਕਮਰਸ ਵਿਸ਼ੇ ਨਾਲ ਸਬੰਧਤ ਮੇਲਾ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਟੀਮਾਂ ਬਣਾਈਆਂ ਅਤੇ ਵੇਸਟ ਮਟੀਰੀਅਲ ਤੋਂ ਵੱਖ ਵੱਖ ਤਰ੍ਹਾਂ ਦੇ ਮਾਡਲ, ਫਲੈਸ਼ ਕਾਰਡ, ਚਾਰਟ ਤੇ ਕਿਰਿਆਵਾਂ ਤਿਆਰ ਕਰਕੇ ਸੁਚੱਜੇ ਢੰਗ ਨਾਲ ਇਨ੍ਹਾਂ ਦੀ ਵਿਆਖਿਆ ਕੀਤੀ।

ਇਸ ਮੌਕੇ ਗਣਿਤ ਮੇਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤਹਿਤ ਅੰਮ੍ਰਿਤ ਕੌਰ ਅਤੇ ਮਾਨਵੀ ਦੀ ਟੀਮ ਨੇ ਪਹਿਲਾ, ਮੁਸਕਾਨ ਤੇ ਰਾਜਨੰਦਨੀ ਦੀ ਟੀਮ ਨੇ ਦੂਜਾ, ਨੌਵੀ ਤੇ 10ਵੀਂ ਜਮਾਤ ਅੰਤਰਗਤ ਧੀਰਜ ਤੇ ਅਕਾਸ਼ ਦੀ ਟੀਮ ਨੇ ਪਹਿਲਾ, ਤੂੰਰਾਜ ਜੈਨ, ਮਨਿੰਦਰ, ਤਮੰਨਾ, ਨਵਸੀਰਤ ਦੀ ਟੀਮ ਨੇ ਦੂਜਾ ਅਤੇ ਰੁਪਿੰਦਰ ਕੌਰ, ਭਵਿਆ ਕੌਰ, ਸਲੋਨੀ ਤੇ ਸਹਿਜਪ੍ਰੀਤ ਕੌਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਸਾਇੰਸ ਮੇਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਤਹਿਤ ਜਸਪ੍ਰੀਤ ਤੇ ਜਸ਼ਨਪ੍ਰੀਤ ਦੀ ਟੀਮ ਪਹਿਲੇ, ਚਿੰਕੀ ਤੇ ਪਰੀ ਦੀ ਟੀਮ ਦੂਜੇ, ਨੌਵੀਂ ਤੇ ਦਸਵੀਂ ਜਮਾਤ ਦੇ ਰੁਪਿੰਦਰ ਕੌਰ, ਸਹਿਜ ਤੇ ਭਵਿਆ ਦੀ ਟੀਮ ਪਹਿਲੇ, ਰੁਖਸਾਰ, ਮਨਪ੍ਰੀਤ, ਮੁਸਕਾਨ ਤੇ ਜਮਨਪ੍ਰੀਤ ਦੀ ਟੀਮ ਦੂਜੇ ਸਥਾਨ ’ਤੇ ਰਹੀ। ਕਮਰਸ ਵਿਸ਼ੇ ਵਿੱਚ ਡਿੰਪਲ ਤੇ ਸੁਮਨਪ੍ਰੀਤ ਦੀ ਟੀਮ ਨੇ ਪਹਿਲਾ, ਨੂਰਾ, ਖੁਸ਼ਦੀਪ ਕੌਰ ਤੇ ਰਿਤੂ ਦੀ ਟੀਮ ਨੇ ਦੂਜਾ, ਹਿਮਾਂਸ਼ੀ, ਰਾਧਿਕਾ, ਪ੍ਰੀਤੀ, ਖੁਸ਼ਪ੍ਰੀਤ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।

Advertisement

 

Advertisement