ਕਿਸ਼ਤੀ ’ਚ ਦੁਨੀਆ ਦਾ ਚੱਕਰ ਲਗਾਉਣ ਮਗਰੋਂ ਅੱਜ ਪਰਤਣਗੀਆਂ ਮਹਿਲਾ ਅਧਿਕਾਰੀ
04:25 AM May 29, 2025 IST
ਚੰਡੀਗੜ੍ਹ (ਵਿਜੇ ਮੋਹਨ): ਅੱਠ ਮਹੀਨਿਆਂ ’ਚ ਛੋਟੀ ਕਿਸ਼ਤੀ ’ਚ ਦੁਨੀਆ ਦਾ ਚੱਕਰ ਲਗਾਉਣ ਮਗਰੋਂ ਦੋ ਮਹਿਲਾ ਜਲ ਸੈਨਿਕ ਅਧਿਕਾਰੀ ਲੈਫ਼ਟੀਨੈਂਟ ਕਮਾਂਡਰ ਰੂਪਾ ਏ. ਅਤੇ ਲੈਫ਼ਟੀਨੈਂਟ ਕਮਾਂਡਰ ਦਿਲਨਾ ਕੇ. ਵੀਰਵਾਰ ਨੂੰ ਗੋਆ ਪਰਤਣਗੀਆਂ। ਦੋਵੇਂ ਅਧਿਕਾਰੀ ਪਿਛਲੇ ਸਾਲ 2 ਅਕਤੂਬਰ ਨੂੰ ਭਾਰਤੀ ਜਲ ਸੈਨਾ ਦੇ ਬੇੜੇ ਆਈਐੱਨਐੱਸਵੀ ਤਾਰਿਨੀ ’ਚ ਸਵਾਰ ਹੋ ਕੇ ਗੋਆ ਤੋਂ ਨਾਵਿਕਾ ਸਾਗਰ ਪਰਿਕਰਮਾ-2 ਮੁਹਿੰਮ ’ਤੇ ਨਿਕਲੀਆਂ ਸਨ। ਵੀਰਵਾਰ ਨੂੰ ਜਦੋਂ ਉਹ ਗੋਆ ਪੁੱਜਣਗੀਆਂ ਤਾਂ ਉਹ ਚਾਰ ਮਹਾਦੀਪਾਂ ਅਤੇ ਤਿੰਨ ਮਹਾਸਾਗਰਾਂ ਦੇ ਕਰੀਬ 50 ਹਜ਼ਾਰ ਕਿਲੋਮੀਟਰ ਦਾ ਸਫ਼ਰ ਪੂਰਾ ਕਰ ਲੈਣਗੀਆਂ। ਨਾਵਿਕਾ ਸਾਗਰ ਪਰਿਕਰਮਾ ਮੁਹਿੰਮ ਦੇ ਹੁਣ ਤੱਕ ਦੋ ਸੰਸਕਰਣ ਹੋ ਚੁੱਕੇ ਹਨ। ਪਹਿਲਾ ਦੌਰ 10 ਸਤੰਬਰ, 2017 ਤੋਂ 21 ਮਈ, 2018 ਤੱਕ 254 ਦਿਨਾਂ ਤੱਕ ਚਲਿਆ ਸੀ ਅਤੇ ਇਸ ’ਚ ਲੈਫ਼ਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਦੀ ਅਗਵਾਈ ਹੇਠ ਛੇ ਅਧਿਕਾਰੀ ਸ਼ਾਮਲ ਸਨ।
Advertisement
Advertisement