ਕਾਲੇ ਪੀਲੀਏ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੀ
05:49 AM Jun 13, 2025 IST
ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਜੂਨ
ਨੇੜਲੇ ਪਿੰਡ ਖਾਨਪੁਰ ਵਾਸੀ ਪਤੀ-ਪਤਨੀ ਵੱਲੋਂ ਕਰਵਾਏ ਮੈਡੀਕਲ ਲੈਬ ਟੈਸਟ ਵਿੱਚ ਦੋਵਾਂ ਨੂੰ ਕਾਲਾ ਪੀਲੀਆ ਹੋਣ ਦਾ ਪਤਾ ਲੱਗਣ ’ਤੇ ਪ੍ਰੇਸ਼ਾਨ ਹੋਏ ਪਤੀ ਅਵਤਾਰ ਸਿੰਘ (50) ਪੁੱਤਰ ਗੁਰਮੀਤ ਸਿੰਘ ਨੇ ਕੋਟਲਾ ਬਰਾਂਚ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਉਸ ਦੀ ਲਾਸ਼ ਥਾਣਾ ਧੂਰੀ ਦੇ ਪਿੰਡ ਰਾਜੋਮਾਜਰਾ ਨੇੜਿਓਂ ਨਹਿਰ ਵਿੱਚੋਂ ਮਿਲੀ। ਥਾਣਾ ਸਦਰ ਅਹਿਮਦਗੜ੍ਹ ਪੁਲੀਸ ਕੋਲ ਮ੍ਰਿਤਕ ਅਵਤਾਰ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਕਾਲੇ ਪੀਲੀਏ ਕਾਰਨ ਅਵਤਾਰ ਸਿੰਘ ਪ੍ਰੇਸ਼ਾਨ ਰਹਿਣ ਲੱਗ ਗਿਆ ਅਤੇ 8 ਜੂਨ ਨੂੰ ਸਾਮੀਂ ਕਰੀਬ ਪੌਣੇ ਚਾਰ ਵਜੇ ਘਰੋਂ ਮੋਟਰਸਾਈਕਲ ’ਤੇ ਖੇਤ ਜਾਣ ਲਈ ਕਹਿ ਕੇ ਵਾਪਸ ਨਹੀਂ ਪਰਤਿਆ।
Advertisement
Advertisement