ਕਾਲਜ ਸਟਾਫ਼ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨਾ
ਪੱਤਰ ਪ੍ਰੇਰਕ
ਖਰੜ, 6 ਫਰਵਰੀ
ਪੀ.ਸੀ.ਸੀ.ਟੀ.ਯੂ ਦੇ ਸੱਦੇ ‘ਤੇ ਅੱਜ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ ਖਰੜ ਵਿਖੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ 12 ਤੋਂ 2 ਵਜੇ ਤੱਕ ਕਾਲਜ ਗੇਟ ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਕਾਲਜ ਯੂਨਿਟ ਦੇ ਪ੍ਰਧਾਨ ਪ੍ਰੋ. ਜਸਪਾਲ ਕੌਰ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੱਤਵੇਂ ਪੇਅ-ਕਮਿਸ਼ਨ ਦੇ ਨੋਟੀਫਿਕੇਸ਼ਨ ਵਿੱਚ ਪਾਈਆਂ ਜਾਣ ਵਾਲੀਆਂ ਖਾਮੀਆਂ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ, ਇਨ੍ਹਾਂ ਖਾਮੀਆਂ ਨੂੰ ਦੂਰ ਕਰਨ ਲਈ ਕੋਈ ਠੋਸ ਕਦਮ ਨਹੀਂ ਉਠਾਇਆ ਗਿਆ। ਸਰਕਾਰ ਵੱਲੋਂ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕੀਤੇ ਜਾਣ ਤੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਹੈ। ਪ੍ਰਿੰਸੀਪਲ ਐਸੋਸੀਏਸ਼ਨ ਅਤੇ ਮੈਨੇਜਮੈਂਟ ਫੈਡਰੇਸ਼ਨ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਜਗਜੀਤ ਕੌਰ ਅਤੇ ਡਾਇਰੈਕਟਰ ਡਾ. ਐਮ. ਪੀ ਸਿੰਘ ਵੀ ਸ਼ਾਮਲ ਹੋਏ। ਇਸ ਮੌਕੇ ਕਾਲਜ ਸਟਾਫ਼ ਪ੍ਰੋ. ਇਪਿੰਦਰਜੀਤ ਕੌਰ, ਡਾ. ਵੀਰਪਾਲ ਕੌਰ, ਪ੍ਰੋ. ਬਬਲਪ੍ਰੀਤ ਕੌਰ, ਪ੍ਰੋ. ਸੁਮਨ ਬਾਲਾ, ਡਾ. ਪੰਕਜ ਕੁਮਾਰ, ਪ੍ਰੋ. ਵੇਦ ਪ੍ਰਕਾਸ਼ ਅਤੇ ਸੁਪਰਡੈਂਟ ਨਰਿੰਦਰ ਸਿੰੰਘ ਪਡਿਆਲਾ ਹਾਜ਼ਰ ਰਹੇ।