ਕਾਲਜ ਵਿੱਚ ਐੱਨਸੀਸੀ ਯੂਨਿਟ ਵੱਲੋਂ ਸਮਾਗਮ
04:38 AM May 20, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਮਈ
ਆਰੀਆ ਕੰਨਿਆ ਕਾਲਜ ਦੀ ਐੱਨਸੀਸੀ ਯੂਨਿਟ ਵੱਲੋਂ ਨੇਸ਼ਨ ਫਸਟ ਮੁਹਿੰਮ ਚਲਾਈ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਰਾਸ਼ਟਰ ਸਰਵ ਉੱਚ ਹੈ। ਸਾਨੂੰ ਆਪਣੇ ਘਰ ਵਾਂਗ ਆਪਣੇ ਸਮਾਜ ਤੇ ਰਾਸ਼ਟਰ ਦੀ ਭਲਾਈ ਲਈ ਕੰਮ ਕਰਨਾ ਪਵੇਗਾ। ਉਨ੍ਹਾਂ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ ਤੇ ਹਰ ਥਾਂ ਸਫਾਈ ਰਖੱਣ ਲਈ ਪ੍ਰੇਰਿਤ ਕੀਤਾ। ਐਨ ਸੀ ਸੀ ਅਧਿਕਾਰੀ ਤੇ ਸੰਸਕ੍ਰਿਤਕ ਵਿਭਾਗ ਦੀ ਮੁਖੀ ਕੈਪਟਨ ਡਾ. ਜੋਤੀ ਸ਼ਰਮਾ ਨੇ ਵਾਲੰਟੀਅਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ 15 ਐੱਨਸੀਸੀ ਕੈਡਿਟਾਂ ਤੇ 22 ਸੰਸਕ੍ਰਿਤਕ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਗਣਿਤ ਵਿਭਾਗ ਦੀ ਮੁਖੀ ਡਾ. ਹੇਮਾ ਸੁਖੀਜਾ, ਕੰਪਿਊਟਰ ਵਿਭਾਗ ਦੀ ਲੈਕਚਰਾਰ ਡਾ. ਸਵਾਤੀ ਅਤਰੀ ਮੌਜੂਦ ਸਨ।
Advertisement
Advertisement