ਕਾਰ ਸਵਾਰ ਨੌਜਵਾਨ ’ਤੇ ਫਾਇਰਿੰਗ
ਚਮਕੌਰ ਸਾਹਿਬ , 15 ਜੂਨ
ਪੁਲੀਸ ਚੌਕੀ ਬੇਲਾ ਅਧੀਨ ਪੈਂਦੇ ਪਿੰਡ ਅਟਾਰੀ ਵਿੱਚ ਸਤਲੁਜ ਦਰਿਆ ਦੇ ਬੰਨ੍ਹ ’ਤੇ ਕਾਰ ਵਿੱਚ ਸਵਾਰ ਨੌਜਵਾਨ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਸੱਤ ਫਾਇਰ ਕੀਤੇ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਨੌਜਵਾਨ ਤਰਨਜੋਤ ਸਿੰਘ (23) ਪੁੱਤਰ ਕਮਲਜੀਤ ਸਿੰਘ ਪਿੰਡ ਜਟਾਣਾ ਜੋ ਕਿ ਲਗਭਗ 11 ਕੁ ਵਜੇ ਦੇ ਕਰੀਬ ਪਿੰਡ ਦਾਊਦਪੁਰ ਵਿੱਚ ਵਿਆਹੀ ਆਪਣੀ ਭੈਣ ਦੇ ਘਰ ਕਾਰ ਰਾਹੀਂ ਜਾ ਰਿਹਾ ਸੀ ਤਾਂ ਪਿੱਛੇ ਆ ਰਹੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਹਾਰਨ ਮਾਰ ਕੇ ਸਾਈਡ ਮੰਗੀ। ਇਸ ਮਗਰੋਂ ਪਿਸਤੌਲ ਰਹੀਂ ਕਾਰ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਨੇ ਕਾਰ ’ਤੇ 7-8 ਫਾਇਰ ਕੀਤੇ ਜਿਸ ਨਾਲ ਕਾਰ ਦੇ ਸ਼ੀਸ਼ੇ ਨੁਕਸਾਨੇ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਮਲਾਵਰਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ’ਤੇ ਕੁੱਝ ਲਗਾਇਆ ਹੋਇਆ ਸੀ ਜਿਸ ਕਾਰਨ ਨੰਬਰ ਦਿਖਾਈ ਨਹੀਂ ਦਿੱਤਾ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਜਾਪ ਰਿਹਾ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।