ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰ ਵਿੱਚ ਵੱਜਿਆ ਟਿੱਪਰ, ਭੈਣ-ਭਰਾ ਵਾਲ-ਵਾਲ ਬਚੇ

04:06 AM Dec 14, 2024 IST
ਪੱਤਰ ਪ੍ਰੇਰਕਪਠਾਨਕੋਟ, 13 ਦਸੰਬਰ
Advertisement

ਇੱਥੇ ਅੱਜ ਸ਼ਾਹਪੁਰਕੰਢੀ ਤੋਂ ਡੈਮ ਵੱਲ ਜਾ ਰਹੀ ਇੱਕ ਕਾਰ ਨੂੰ ਰਾਵੀ ਦਰਿਆ ਤੋਂ ਆਰਬੀਐੱਮ (ਰਿਵਰ ਬੈੱਡ ਮਟੀਰੀਅਲ) ਲਿਆ ਰਹੇ ਇੱਕ ਹੈਵੀ ਟਿੱਪਰ ਨੇ ਕਾਂਸ਼ੀ ਮੋੜ ਕੋਲ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਕਾਫੀ ਨੁਕਸਾਨਿਆ ਗਿਆ ਜਦਕਿ ਕਾਰ ਵਿੱਚ ਸਵਾਰ ਭੈਣ-ਭਰਾ ਵਾਲ-ਵਾਲ ਬਚ ਗਏ। ਇਹ ਹਾਦਸਾ ਦੁਪਹਿਰ ਬਾਅਦ 2 ਵਜੇ ਦੀ ਕਰੀਬ ਵਾਪਰਿਆ। ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਆਰਬੀਐੱਮ ਲਿਆ ਰਿਹਾ ਇੱਕ ਟਿੱਪਰ ਜਦੋਂ ਕਾਂਸ਼ੀ ਮੋੜ ਕੋਲ ਪੁੱਜਿਆ ਤਾਂ ਉਸ ਦੇ ਮੂਹਰੇ ਇੱਕ ਹੋਰ ਆਰਬੀਐੱਮ ਦਾ ਟਿੱਪਰ ਜਾ ਰਿਹਾ ਸੀ ਜਿਸ ਨੂੰ ਦੂਸਰੇ ਟਿੱਪਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਅਚਾਨਕ ਟੱਕਰ ਵੱਜਣ ਨਾਲ ਟਿੱਪਰ ਦਾ ਚਾਲਕ ਆਪਣਾ ਸੰਤੁਲਨ ਖੋਹ ਬੈਠਾ ਅਤੇ ਸ਼ਾਹਪੁਰਕੰਢੀ ਤੋਂ ਆ ਰਹੀ ਕਾਰ ਵਿੱਚ ਵੱਜਿਆ। ਇਸ ਦੌਰਾਨ ਕਾਰ ਵਿੱਚ ਸਵਾਰ ਕਾਰ ਚਾਲਕ ਅਤੁਲ ਜੋਸ਼ੀ ਅਤੇ ਉਸ ਦੀ ਭੈਣ ਅੰਜੂ ਬਾਲਾ ਵਾਲ-ਵਾਲ ਬਚ ਗਏ।

 

Advertisement

Advertisement