ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ

08:39 AM May 09, 2025 IST
featuredImage featuredImage

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪਰ, 8 ਮਈ
ਪੁਲੀਸ ਨੇ ਢਕੋਲੀ ਖੇਤਰ ਵਿੱਚ ਕਾਰ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਹਿਮਾਂਸ਼ੂ ਗੁਪਤਾ ਵਾਸੀ ਸੈਕਟਰ 20 ਪੰਚਕੂਲਾ ਦੇ ਰੂਪ ਚ ਹੋਈ ਹੈ। ਮਾਮਲੇ ਦੇ ਪੜਤਾਲੀਆ ਅਫਸਰ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਪੰਚਕੂਲਾ ਸੈਕਟਰ 20 ਦੀ ਰੇਹੜੀ ਮਾਰਕੀਟ ਵਿੱਚ ਠੰਢੇ ਦੀ ਰੇਹੜੀ ਲਾਉਂਦਾ ਸੀ। ਬੀਤੇ ਦਿਨ ਉਹ ਆਪਣੇ ਇਕ ਦੋਸਤ ਸ਼ੁਭਮ ਵਾਸੀ ਮਮਤਾ ਐਨਕਲੇਵ ਢਕੋਲੀ ਨਾਲ ਕੋਈ ਕੰਮ ਗਿਆ ਸੀ। ਰਾਤ ਨੂੰ ਕਰੀਬ ਸਾਢੇ 11 ਵਜੇ ਜਦ ਉਹ ਪੰਚਕੂਲਾ ਤੋਂ ਢਕੋਲੀ ਖੇਤਰ ਵਿੱਚ ਦਾਖ਼ਲ ਹੋਏ ਤਾਂ ਘਰ ਸ਼ਗਨਾਂ ਦਾ ਸ਼ੋਅਰੂਮ ਦੇ ਸਾਹਮਣੇ ਹਿਮਾਂਸ਼ੂ ਨੇ ਕਿਹਾ ਕਿ ਉਸ ਨੂੰ ਬਹੁਤ ਜ਼ਿਆਦਾ ਨੀਂਦ ਆ ਰਹੀ ਹੈ ਉਹ ਪੈਦਲ ਆਪਣੇ ਘਰ ਚਲਾ ਜਾਏ ਉਹ ਥੋੜ੍ਹੀ ਦੇਰ ਕਾਰ ਵਿੱਚ ਆਰਾਮ ਕਰ ਕੇ ਘਰ ਵਾਪਸ ਚਲਾ ਜਾਏਗਾ। ਸ਼ੁਭਮ ਨੇ ਦੱਸਿਆ ਹਿਮਾਂਸ਼ੂ ਦੇ ਕਹਿਣ ’ਤੇ ਉਹ ਉਸ ਨੂੰ ਛੱਡ ਕੇ ਘਰ ਚਲਾ ਗਿਆ। ਸਵੇਰ ਉਸਦੀ ਮਾਤਾ ਦਾ ਫੋਨ ਆਇਆ ਕਿ ਉਹ ਘਰ ਨਹੀਂ ਪਹੁੰਚਿਆ ਜਦ ਉਹ ਉਥੇ ਗਿਆ ਤਾਂ ਉਹ ਕਾਰ ਦੇ ਅੰਦਰ ਹੀ ਬੇਸੁੱਧ ਪਿਆ ਸੀ। ਉਸ ਨੇ ਬੜੀ ਮੁਸ਼ਕਲ ਨਾਲ ਕਾਰ ਨੂੰ ਖੋਲ੍ਹ ਕੇ ਉਸ ਨੂੰ ਬਾਹਰ ਕੱਢ ਕੇ ਪੰਚਕੂਲਾ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਪਹੁੰਚਣ ’ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮਾਤਾ ਨੇ ਦੋਸ਼ ਲਾਇਆ ਕਿ ਉਸ ਨੂੰ ਕਿਸੇ ਨੇ ਕੁਛ ਜ਼ਹਿਰੀਲਾ ਪਦਾਰਥ ਖੁਆਇਆ ਹੈ ਜਿਸ ਕਾਰਨ ਉਸਦੀ ਮੌਤ ਹੋਈ ਹੈ। ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement