ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟਰੱਕ ਪਲਟਿਆ

07:35 AM May 22, 2025 IST
featuredImage featuredImage
ਹਾਦਸੇ ਮਗਰੋਂ ਪਲਟਿਆ ਹੋਇਆ ਟਰੱਕ। -ਫੋਟੋ: ਹਿਮਾਂਸ਼ੂ ਮਹਾਜਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਮਈ
ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਹਿਮਾਚਲ ਪ੍ਰਦੇਸ਼ ਦੇ ਬੱਦੀ ਜਾ ਰਿਹਾ ਟਰੱਕ ਸ਼ਹਿਰ ਦੇ ਆਤਮ ਨਗਰ ਨੇੜੇ ਸੰਤੁਲਨ ਵਿਗੜਨ ਕਾਰਨ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਕਾਰ ਟਰੱਕ ਦੇ ਸਾਹਮਣੇ ਆ ਗਈ ਅਤੇ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਟਰੱਕ ਚਾਲਕ ਸੰਤੁਲਨ ਗੁਆ ਬੈਠਾ ਅਤੇ ਟਰੱਕ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਜਾ ਡਿੱਗਿਆ। ਇਹ ਹਾਦਸਾ ਬੁੱਧਵਾਰ ਤੜਕੇ 2.30 ਤੋਂ 3 ਵਜੇ ਦੇ ਵਿਚਕਾਰ ਵਾਪਰਿਆ। ਇਹ ਹਾਦਸਾ ਚੌਕੀ ਆਤਮਾ ਨਗਰ ਦੇ ਬਿਲਕੁਲ ਸਾਹਮਣੇ ਵਾਪਰਿਆ। ਡਰਾਈਵਰ ਅਤੇ ਉਸ ਦਾ ਸਾਥੀ ਵਾਲ-ਵਾਲ ਬਚ ਗਏ। ਜਿਵੇਂ ਹੀ ਉਨ੍ਹਾਂ ਨੇ ਟਰੱਕ ਦੇ ਪਲਟਣ ਦੀ ਆਵਾਜ਼ ਸੁਣੀ, ਚੌਕੀ ’ਤੇ ਤਾਇਨਾਤ ਮੁਲਾਜ਼ਮ ਬਾਹਰ ਆ ਗਏ। ਉਨ੍ਹਾਂ ਨੇ ਤੁਰੰਤ ਡਰਾਈਵਰ ਅਤੇ ਉਸਦੇ ਸਾਥੀ ਨੂੰ ਬਾਹਰ ਕੱਢਿਆ। ਟਰੱਕ ਪਲਟਣ ਕਾਰਨ ਕਈ ਘੰਟਿਆਂ ਤੱਕ ਜਾਮ ਰਿਹਾ। ਜਾਮ ਕਾਰਨ ਲੋਕਾਂ ਨੂੰ ਗਰਮੀ ਵਿੱਚ ਬਹੁਤ ਪਰੇਸ਼ਾਨੀ ਝੱਲਣੀ ਪਈ।

Advertisement

ਜਾਣਕਾਰੀ ਅਨੁਸਾਰ ਟਰੱਕ ਮੰਗਲਵਾਰ ਰਾਤ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਮਾਲ ਲੋਡ ਕਰਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਬੱਦੀ ਲਈ ਰਵਾਨਾ ਹੋਇਆ ਸੀ। ਉਹ ਰਾਤ ਨੂੰ ਕਰੀਬ ਢਾਈ ਤਿੰਨ ਵਜੇ ਦੇ ਆਸਪਾਸ ਲੁਧਿਆਣਾ ਵਿੱਚ ਦਾਖਲ ਹੋਇਆ ਅਤੇ ਉਸ ਨੂੰ ਆਤਮ ਨਗਰ ਪੁਲ ਰਾਹੀਂ ਲੁਧਿਆਣਾ ਪਾਰ ਕਰਨਾ ਪਿਆ। ਆਤਮਾ ਨਗਰ ਚੌਕੀ ਨੇੜੇ ਇੱਕ ਕਾਰ ਟਰੱਕ ਦੇ ਸਾਹਮਣੇ ਆ ਗਈ ਅਤੇ ਅਚਾਨਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ, ਟਰੱਕ ਦਾ ਬੈਲੇਂਸ ਵਿਗੜ ਗਿਆ ਅਤੇ ਕਾਰ ਨੂੰ ਬਚਾਉਣ ਦੇ ਚੱਕਰ ਵਿੱਚ ਉਹ ਸਿੱਧਾ ਡਿਵਾਈਡਰ ’ਤੇ ਚੜ੍ਹ ਗਿਆ ਤੇ ਪਲਟ ਗਿਆ। ਸਰਵਿਸ ਲੇਨ ’ਤੇ ਪਲਟਣ ਕਾਰਨ ਟਰੱਕ ਦਾ ਸਾਰਾ ਸਮਾਨ ਖਿੰਡ ਗਿਆ ਅਤੇ ਟਰੱਕ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਰਾਹਗੀਰ ਅਤੇ ਸਾਹਮਣੇ ਤੋਂ ਪੁਲੀਸ ਮੁਲਾਜ਼ਮ ਤੁਰੰਤ ਆਏ ਅਤੇ ਡਰਾਈਵਰ ਨੂੰ ਉਸਦੇ ਸਾਥੀ ਸਮੇਤ ਬਾਹਰ ਕੱਢਿਆ। ਟਰੱਕ ਪਲਟਣ ਕਾਰਨ ਕਈ ਘੰਟਿਆਂ ਤੱਕ ਜਾਮ ਰਿਹਾ। ਲੋਕਾਂ ਨੂੰ ਤੱਪਦੀ ਦੀ ਗਰਮੀ ਵਿੱਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਟਰੱਕ ਨੂੰ ਕਰੇਨ ਦੀ ਮਦਦ ਨਾਲ ਸਿੱਧਾ ਕਰਕੇ ਸਾਈਡ ’ਤੇ ਖੜ੍ਹਾ ਕਰ ਦਿੱਤਾ ਗਿਆ। 

Advertisement
Advertisement