ਕਾਰ ਨਾਲ ਟਕਰਾ ਕੇ ਸਾਈਕਲ ਸਵਾਰ ਦੀ ਮੌਤ
05:42 AM May 09, 2025 IST
ਪੱਤਰ ਪ੍ਰੇਰਕ
ਹੰਢਿਆਇਆ, 8 ਮਈ
ਕਸਬਾ ਹੰਢਿਆਇਆ ਵਿੱਚ ਸਾਈਕਲ ਸਵਾਰ ਦੀ ਕਾਰ ਨਾਲ ਟੱਕਰ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਘੁੰਨਸ ਦਾ ਸਮਸ਼ੇਰ ਸਿੰਘ (60) ਹੰਢਿਆਇਆ ਫ਼ੈਕਟਰੀ ’ਚ ਰਾਤ ਦੀ ਡਿਊਟੀ ਕਰਨ ਆਇਆ ਸੀ। ਇਸ ਦੌਰਾਨ ਵਾਈਐੱਸ ਪਬਲਿਕ ਸਕੂਲ ਦੇ ਸਾਹਮਣਿਓਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਉਸ ਨੂੰ ਘਸੀਟਦੀ ਹੋਈ ਲੈ ਗਈ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਚੌਕੀ ਹੰਢਿਆਇਆ ਤੇ ਸੜਕ ਸੁਰੱਖਿਆ ਫੋਰਸ ਹੰਢਿਆਇਆ ਨੇ ਟਰੈਫ਼ਿਕ ਨਿਰਵਿਘਨ ਚਾਲੂ ਕੀਤੀ। ਸਾਹਿਲ ਗੋਇਲ ਬਰਨਾਲਾ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਣਕਾਰੀ ਪੁਲੀਸ ਕੰਟਰੋਲ ਰੂਮ ਬਰਨਾਲਾ ਨੂੰ ਦਿੱਤੀ ਤੇ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਸਵਾਰ ਸੰਗਰੂਰ ਵੱਲ ਫਰਾਰ ਹੋ ਗਿਆ। ਪੁਲੀਸ ਚੌਕੀ ਹੰਢਿਆਇਆ ਦੇ ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement