ਕਾਰ ਦੀ ਲਪੇਟ ’ਚ ਆ ਕੇ ਇਕ ਦੀ ਮੌਤ, ਦੋ ਜ਼ਖ਼ਮੀ
05:19 AM Apr 16, 2025 IST
ਪੱਤਰ ਪ੍ਰੇਰਕ
ਤਪਾ ਮੰਡੀ, 15 ਅਪਰੈਲ
Advertisement
ਇੱਥੇ ਢਿੱਲਵਾਂ ਰੋਡ ’ਤੇ ਦੋ ਰੇਹੜੀਆਂ ਨਾਲ ਤੇਜ਼ ਰਫ਼ਤਾਰ ਬਲੈਰੋ ਗੱਡੀ ਟਕਰਾਉਣ ਕਾਰਨ ਕੁਲਚਿਆਂ ਦੀ ਰੇਹੜੀ ਵਾਲੇ ਦੀ ਮੌਤ ਅਤੇ 2 ਜਣੇ ਗੰਭੀਰ ਜ਼ਖ਼ਮੀ ਮੀ ਹੋ ਗਏ। ਪਿੰਡ ਢਿੱਲਵਾਂ ਤੋਂ ਕੁਲਚਿਆਂ ਦੀ ਰੇਹੜੀ ਵਾਲਾ ਰਾਜੂ ਅਤੇ ਚੂੜੀਆਂ ਦੀ ਰੇਹੜੀ ਵਾਲਾ ਪੱਪੂ ਤਪਾ ਆ ਰਹੇ ਸੀ। ਜਦੋਂ ਉਹ ਨਿੱਜੀ ਸਕੂਲ ਕੋਲ ਪੁੱਜੇ ਤਾਂ ਤਪਾ ਸਾਈਡ ਤੋਂ ਜਾਂਦੀ ਤੇਜ਼ ਰਫ਼ਤਾਰ ਕਾਰ ਰੇਹੜੀਆਂ ਨਾਲ ਟਕਰਾ ਗਈ। ਸੂਚਨਾ ਮਿਲਦੇ ਸਾਰ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਤਪਾ ’ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੋਵਾਂ ਜ਼ਖ਼ਮੀਆਂ ਦੀ ਗੰਭੀਰ ਹਾਲਤ ਦੇਖਦਿਆਂ ਬਠਿੰਡਾ ਏਮਸ ’ਚ ਰੈਫਰ ਕਰ ਦਿੱਤਾ ਜਿਥੇ ਰਾਜੂ ਦੀ ਮੌਤ ਹੋ ਗਈ। ਵਧੀਕ ਥਾਣਾ ਮੁਖੀ ਰੇਣੂ ਪਰੋਚਾ ਨੇ ਦੱਸਿਆ ਕਿ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
1
Advertisement
Advertisement