ਕਾਰ ਦੀ ਫੇਟ ਵੱਜਣ ਕਾਰਨ ਨੌਜਵਾਨ ਜ਼ਖ਼ਮੀ
05:02 AM Dec 01, 2024 IST
ਪਠਾਨਕੋਟ (ਪੱਤਰ ਪ੍ਰੇਰਕ): ਕਾਰ ਦੀ ਫੇਟ ਵੱਜਣ ਕਾਰਨ ਨੌਜਵਾਨ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਕਟਿਵਾ ਚਾਲਕ ਨੌਜਵਾਨ ਨੂੰ ਪਹਿਲਾਂ ਇੱਕ ਕਾਰ ਨੇ ਟੱਕਰ ਮਾਰੀ ਅਤੇ ਜਦੋਂ ਐਕਟਿਵਾ ਚਾਲਕ ਨੇ ਕਾਰ ਦੇ ਡਰਾਈਵਰ ਨੂੰ ਰੋਕ ਕੇ ਗੱਲ ਕਰਨੀ ਚਾਹੀ ਤਾਂ ਉਸ ਨੇ ਤੁਰੰਤ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਫੁਰਤੀ ਨਾਲ ਕਾਰ ਦੇ ਬੋਨਟ ’ਤੇ ਚੜ੍ਹ ਗਿਆ ਪਰ ਚਾਲਕ ਕਾਰ ਨੂੰ ਭਜਾ ਕੇ ਲੈ ਗਿਆ ਤੇ ਅੱਗੇ ਨਿਊ ਚੱਕੀ ਪੁਲ ਕੋਲ ਜਿਉਂ ਹੀ ਚਾਲਕ ਨੇ ਕਾਰ ਨੂੰ ਰੋਕਿਆ ਅਤੇ ਨੌਜਵਾਨ ਬੋਨਟ ਤੋਂ ਉਤਰਿਆ ਤਾਂ ਕਾਰ ਚਾਲਕ ਨੇ ਉਸ ਨੂੰ ਆਪਣੀ ਕਾਰ ਦੀ ਲਪੇਟ ਵਿੱਚ ਲਿਆ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਤਰੁਣਜੀਤ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਪਠਾਨਕੋਟ ਵਜੋਂ ਹੋਈ ਹੈ ਤੇ ਉਹ ਟੂਰ ਐਂਡ ਟਰੈਵਲ ਦਾ ਕਾਰੋਬਾਰ ਕਰਦਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement