ਕਾਮਰੇਡ ਸੰਧੂ ਮਾਮਲੇ ’ਚ ਵਫ਼ਦ ਮਾਣੂੰਕੇ ਨੂੰ ਮਿਲਿਆ
07:55 AM May 20, 2025 IST
ਜਗਰਾਉਂ: ਕਿਰਤੀ ਕਿਸਾਨ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਪੱਧਰੀ ਵਫ਼ਦ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਦੀ ਅਗਵਾਈ ਹੇਠ ਮਿਲੇ ਇਸ ਵਫ਼ਦ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨਾਲ ਹੋਏ ਵਿਸ਼ਵਾਤਘਾਤ ਅਤੇ ਉਸ ਤੋਂ ਬਾਅਦ ਧੋਖਾ ਕਰਨ ਤੇ ਇਸ ਵਿੱਚ ਸ਼ਾਮਲ ਬੈਂਕ ਅਧਿਕਾਰੀਆਂ ਖ਼ਿਲਾਫ਼ ਨਾ ਹੋਣ ਦੇ ਤੱਥ ਵਿਧਾਇਕਾ ਸਾਹਮਣੇ ਰੱਖੇ। ਵਫ਼ਦ ਨੇ ਪੁੱਛਿਆ ਕਿ ਹਠੂਰ ਪੁਲੀਸ ਹਕੀਕਤ ਤੋਂ ਅੱਖਾਂ ਮੀਚ ਕੇ ਕਾਮਰੇਡ ਸੰਧੂ ਦੇ ਮਸਲੇ ਵਿੱਚ ਵਿਸ਼ਵਾਸਘਾਤ ਕਰਨ ਵਾਲਿਆਂ ਦੇ ਪੱਖ ਵਿੱਚ ਭੁਗਤ ਰਹੀ ਹੈ। ਇਸ ’ਤੇ ਵਿਧਾਇਕਾ ਮਾਣੂੰਕੇ ਨੇ ਕਿਸਾਨ ਵਫ਼ਦ ਨੂੰ ਕਿਹਾ ਕਿ ਉਹ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਿਰਪੱਖ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement