ਕਾਮਰੇਡ ਸੇਵਾ ਸਿੰਘ ਨਬੀਪੁਰ ਨੂੰ ਸ਼ਰਧਾਂਜਲੀਆਂ
05:49 AM May 26, 2025 IST
ਤਰਨ ਤਾਰਨ: ਸੂਬੇ ਅੰਦਰ ਖੱਬੀ ਲਹਿਰ ਦੇ ਸੰਘਰਸ਼ਾਂ ਵਿੱਚ ਮੋਹਰੀ ਰਹਿੰਦੇ ਰਹੇ ਕਾਮਰੇਡ ਸੇਵਾ ਸਿੰਘ (98) ਨੂੰ ਅੱਜ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ| ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਕਾਮਰੇਡ ਸੇਵਾ ਸਿੰਘ ਦੀ ਅੰਤਿਮ ਅਰਦਾਸ ਮੌਕੇ ਇਲਾਕੇ ਦੇ ਪਿੰਡ ਪ੍ਰਿੰਗੜੀ ਦੇ ਗੁਰਦੁਆਰਾ ਬਾਬਾ ਹਰਨਾਮ ਸਿੰਘ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਦਲਜੀਤ ਸਿੰਘ ਦਿਆਲਪੁਰਾ, ਧਰਮ ਸਿੰਘ ਪੱਟੀ, ਜਗਤਾਰ ਸਿੰਘ ਆਸਲ ਸਮੇਤ ਹੋਰਨਾਂ ਨੇ ਕਾਮਰੇਡ ਸੇਵਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਸਕੱਤਰ ਦੀ ਸੇਵਾ ਹਰਭਜਨ ਸਿੰਘ ਚੂਸਲੇਵੜ੍ਹ ਨੇ ਨਿਭਾਈ ਅਤੇ ਦੱਸਿਆ ਕਿ ਸੇਵਾ ਸਿੰਘ ਨੇ ਜਵਾਨੀ ਵੇਲੇ ਐੱਸ.ਐੱਫ.ਆਈ. ਅਤੇ ਉਸ ਤੋਂ ਬਾਅਦ ਕਿਸਾਨਾਂ-ਕਿਰਤੀਆਂ ਦੇ ਹੱਕਾਂ ਲਈ ਸਰਗਰਮੀਆਂ ਕੀਤੀਆਂ| -ਪੱਤਰ ਪ੍ਰੇਰਕ
Advertisement
Advertisement