ਕਾਂਗਰਸ ਵੱਲੋਂ ਇਲਾਕੇ ਦੀਆਂ ਟੁੱਟੀਆਂ ਸੜਕਾਂ ਬਣਾਉਣ ਦੀ ਮੰਗ
05:58 AM Jul 04, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 3 ਜੁਲਾਈ
ਲਹਿਰਾਗਾਗਾ ਸਬ ਡਵੀਜ਼ਨ ਇਲਾਕੇ ਦੇ ਆਸ-ਪਾਸ ਦੀਆਂ ਸੜਕਾਂ ਕਈ ਥਾਂ ਤੋਂ ਟੁੱਟੀਆਂ ਹੋਣ ਕਾਰਨ ਰਾਹਗੀਰਾਂ ਨੂੰ ਬਹੁਤ ਹੀ ਪ੍ਰੇਸ਼ਾਨੀ ਨੂੰ ਮੁਸ਼ਕਲ ਆ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਦੀ ਅਗਵਾਈ ਵਿੱਚ ਇਲਾਕੇ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਲਹਿਰਾਗਾਗਾ ਤੋਂ ਸੁਨਾਮ ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ। ਇਸੇ ਤਰ੍ਹਾਂ ਲਹਿਰਾਗਾਗਾ ਤੋਂ ਮੂਨਕ ਸੜਕ ਲਗਭਗ ਖ਼ਤਮ ਹੋ ਚੁੱਕੀ ਹੈ। ਇਸ ਤੋਂ ਇਲਾਵਾ ਲਹਿਰਾਗਾਗਾ ਤੋਂ ਲਦਾਲ ਹੋ ਕੇ ਬਰੇਟਾ ਜਾਣ ਵਾਲੀ ਸੜਕ ਵੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ। ਸਨਮੀਕ ਹੈਨਰੀ ਨੇ ਕਿਹਾ ਕਿ ਬੇਸ਼ੱਕ ਮੌਜੂਦਾ ਸਰਕਾਰ ਸੜਕਾਂ ਦੀ ਮੁਰੰਮਤ ਦੇ ਦਾਅਵੇ ਕਰਦੀ ਹੈ ਪਰ ਹਕੀਕਤ ਕੁਝ ਹੋਰ ਹੈ। ਉਨ੍ਹਾਂ ‘ਆਪ’ ਸਰਕਾਰ ਤੋਂ ਮੰਗ ਕੀਤੀ ਕਿ ਟੁੱਟੀਆਂ ਸੜਕਾਂ ਦੀ ਪੰਜਾਬ ਸਰਕਾਰ ਤੁਰੰਤ ਸਾਰ ਲਵੇ।
Advertisement
Advertisement