ਕਾਂਗਰਸ ਨੇ ਸਰਕਾਰ ਦੇ ਰੁਖ਼ ’ਤੇ ਚੁੱਕੇ ਸਵਾਲ
04:17 AM Jun 15, 2025 IST
ਨਵੀਂ ਦਿੱਲੀ: ਕਾਂਗਰਸ ਨੇ ਇਜ਼ਰਾਈਲ ਤੇ ਇਰਾਨ ਵਿਚਾਲੇ ਜੰਗੀ ਸੰਘਰਸ਼ ’ਤੇ ਮੋਦੀ ਸਰਕਾਰ ਦੇ ਰੁਖ਼ ਨੂੰ ਲੈ ਕੇ ਅੱਜ ਸਵਾਲ ਚੁੱਕੇ ਤੇ ਕਿਹਾ ਕਿ ਕੀ ਭਾਰਤ, ‘ਇਜ਼ਰਾਈਲ ਦੇ ਹਮਲਿਆਂ ਤੇ ਮਿੱਥ ਕੇ ਹੱਤਿਆਵਾਂ’ ਦੀ ਨਿੰਦਾ ਵੀ ਨਹੀਂ ਕਰ ਸਕਦਾ। ਪਾਰਟੀ ਨੇ ਇਹ ਸਵਾਲ ਉਸ ਸਮੇਂ ਕੀਤਾ ਜਦੋਂ ਵਿਦੇਸ਼ ਮੰਤਰਾਲੇ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਉਸ ਬਿਆਨ ਤੋਂ ਖੁਦ ਨੂੰ ਵੱਖ ਕਰ ਲਿਆ ਜਿਸ ’ਚ ਇਰਾਨ ਖ਼ਿਲਾਫ਼ ਇਜ਼ਰਾਇਲੀ ਫੌਜੀ ਕਾਰਵਾਈ ਦੀ ਨਿੰਦਾ ਕੀਤੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵਿਦੇਸ਼ ਮੰਤਰਾਲੇ ਦਾ ਬਿਆਨ ਸਾਂਝਾ ਕਰਦਿਆਂ ਐਕਸ ’ਤੇ ਪੋਸਟ ਕੀਤਾ, ‘ਵਿਦੇਸ਼ ਮੰਤਰਾਲੇ ਦੇ ਇਸ ਬਿਆਨ ਦਾ ਅਸਲ ’ਚ ਕੀ ਮਤਲਬ ਹੈ? ਅਜਿਹਾ ਪ੍ਰਤੀਤ ਹੁੰਦਾ ਹੈ ਕਿ ਇਜ਼ਰਾਈਲ, ਇਰਾਨ ’ਤੇ ਹਮਲਾ ਕਰ ਸਕਦਾ ਹੈ ਪਰ ਇਰਾਨ ਨੂੰ ਸੰਜਮ ਵਰਤਣਾ ਚਾਹੀਦਾ ਹੈ ਤੇ ਜੰਗ ਵੱਲ ਕਦਮ ਨਹੀਂ ਵਧਾਉਣਾ ਚਾਹੀਦਾ।’ -ਪੀਟੀਆਈ
Advertisement
Advertisement