For the best experience, open
https://m.punjabitribuneonline.com
on your mobile browser.
Advertisement

ਕਾਂਗਰਸ ਦੇ ਚਾਰ ਸਿਧਾਂਤ ਭ੍ਰਿਸ਼ਟਾਚਾਰ, ਕਮਿਸ਼ਨ, ਫਿਰਕਾਪ੍ਰਸਤੀ ਤੇ ਅਪਰਾਧੀਕਰਨ: ਸ਼ਾਹ

07:50 AM Nov 05, 2023 IST
ਕਾਂਗਰਸ ਦੇ ਚਾਰ ਸਿਧਾਂਤ ਭ੍ਰਿਸ਼ਟਾਚਾਰ  ਕਮਿਸ਼ਨ  ਫਿਰਕਾਪ੍ਰਸਤੀ ਤੇ ਅਪਰਾਧੀਕਰਨ  ਸ਼ਾਹ
ਰੈਲੀ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ, ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਸਥਾਨਕ ਆਗੂ। -ਫੋਟੋ: ਪੀਟੀਆਈ
Advertisement

ਸ਼ਿਵਪੁਰ, 4 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਤਿ ਸ਼ਾਹ ਨੇ ਅੱਜ ਇੱਥੇ ਕਾਂਗਰਸ ਨੂੰ 4ਸੀ ਭਾਵ ਭ੍ਰਿਸ਼ਟਾਚਾਰ, ਕਮਿਸ਼ਨ, ਫਿਕਰਾਪ੍ਰਸਤੀ ਅਤੇ ਅਪਰਾਧੀਕਰਨ ਦਾ ਪਾਲਣ ਕਰਨ ਵਾਲੀ ਪਾਰਟੀ ਦੱਸਦਿਆਂ ਕਿਹਾ ਕਿ ਪਾਰਟੀ ਨੇ ਉੱਘੇ ਕਾਨੂੰਨਦਾਨ ਅਤੇ ਸਮਾਜ ਸੁਧਾਰਕ ਬਾਬਾ ਸਾਹਿਬ ਡਾ. ਅੰਬੇਡਕਰ ਦਾ ਅਪਮਾਨ ਕੀਤਾ।
ਮੱਧ ਪ੍ਰਦੇਸ਼ ਵਿੱਚ ਸ਼ਿਵਪੁਰੀ ਦੇ ਕਰੇਰਾ ਖੇਤਰ ਵਿੱਚ ਅੱਜ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਲੋਕ ਭਲਾਈ ਯੋਜਨਾਵਾਂ ਬੰਦ ਕਰ ਦੇਵੇਗੀ। ਉਨ੍ਹਾਂ ਕਿਹਾ, ‘‘ਕਾਂਗਰਸ 4-ਸੀ ਦਾ ਪਾਲਣ ਕਰਦੀ ਹੈ, ਭਾਵ ਭ੍ਰਿਸ਼ਟਾਚਾਰ, ਕਮਿਸ਼ਨ, ਫਿਕਰਾਪ੍ਰਤ ਦੰਗੇ ਅਤੇ ਅਪਰਾਧੀਕਰਨ। ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦਾ ਅਪਮਾਨ ਕੀਤਾ ਪਰ ਉਨ੍ਹਾਂ ਦੀ ਹੀ ਤਸਵੀਰ ਲੈ ਕੇ ਘੁੰਮਦੀ ਹੈ।’’ ਉਨ੍ਹਾਂ ਦਾਅਵਾ ਕੀਤਾ, ‘‘ਕਾਂਗਰਸ ਨੇ ਉਨ੍ਹਾਂ ਨੂੰ ਭਾਰਤ ਰਤਨ ਨਹੀਂ ਦਿੱਤਾ।’’ ਸ਼ਾਹ ਨੇ ਕਿਹਾ, ‘‘ਸਾਡੀ ਸਰਕਾਰ ਸੱਤਾ ਵਿੱਚ ਆਈ ਤਾਂ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਰਤਨ ਦਿੱਤਾ।’’
ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲ ਨਾਥ ’ਤੇ ਨਿਸ਼ਾਨਾ ਸੇਧਦਿਆਂ ਸ਼ਾਹ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਮਗਰੋਂ ਕਮਲ ਨਾਥ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਦਾਅਵਾ ਕੀਤਾ, ‘‘ਜੇਕਰ ਉਹ ਮੁੱਖ ਮੰਤਰੀ ਬਣਦੇ ਹਨ ਤਾਂ ਭਾਜਪਾ ਸਰਕਾਰ ਦੀ ਲਾਡਲੀ ਬਹਿਨਾ ਯੋਜਨਾ ਅਤੇ ਕਿਸਾਨਾਂ ਲਈ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਯੋਜਨਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×