ਕਾਂਗਰਸ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
05:55 AM Jun 02, 2025 IST
ਲਹਿਰਾਗਾਗਾ: ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਅਤੇ ਕਿਸਾਨ ਸੈੱਲ ਕਾਂਗਰਸ ਦੇ ਕੌਮੀ ਕੋਆਰਡੀਨੇਟਰ ਰਾਹੁਲਇੰਦਰ ਸਿੰਘ ਸਿੱਧੂ ਤੇ ਐੱਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਜੱਸੀ ਨੇ ਐੱਸਸੀ ਵਿੰਗ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰਨਾਮ ਸਿੰਘ ਬਲਾਕ ਚੇਅਰਮੈਨ ਸ਼ਹਿਰੀ ਲਹਿਰਾਗਾਗਾ, ਗੁਰਜੰਟ ਸਿੰਘ ਚੋਟੀਆਂ ਬਲਾਕ ਚੇਅਰਮੈਨ ਦਿਹਾਤੀ ਲਹਿਰਾਗਾਗਾ, ਬਲਜੀਤ ਸਿੰਘ ਪਿੰਡ ਚਾਂਦੂ ਬਲਾਕ ਚੇਅਰਮੈਨ ਦਿਹਾਤੀ ਮੂਨਕ, ਭੂਰਾ ਸਿੰਘ ਬਲਾਕ ਚੇਅਰਮੈਨ ਸ਼ਹਿਰੀ ਮੂਨਕ ਅਤੇ ਸਤੀਸ਼ ਖਨੌਰੀ ਵਾਈਸ ਪ੍ਰਧਾਨ ਸ਼ਾਮਲ ਹਨ। ਇਸ ਮੌਕੇ ਓਐੱਸਡੀ ਰਵਿੰਦਰ ਸਿੰਘ ਟੁਰਨਾ, ਸਾਬਕਾ ਨਗਰ ਕੌਂਸਲ ਪ੍ਰਧਾਨ ਜਗਦੀਸ਼ ਗੋਇਲ, ਰਾਕੇਸ਼ ਸੈਣੀ ਅਤੇ ਗੱਬਰ ਜੈਨ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement