ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗਰਸੀਆਂ ਨੇ ‘ਜੈ ਹਿੰਦ ਯਾਤਰਾ’ ਕੱਢੀ

04:49 AM May 11, 2025 IST
featuredImage featuredImage
‘ਜੈ ਹਿੰਦ ਯਾਤਰਾ’ ਕੱਢਦੇ ਹੋਏ ਕਾਂਗਰਸੀ ਆਗੂ ਤੇ ਕਾਰਕੁਨ। -ਫੋਟੋ: ਪ੍ਰਭੂ
ਨਿੱਜੀ ਪੱਤਰ ਪ੍ਰੇਰਕ
Advertisement

ਸਿਰਸਾ, 10 ਮਈ

ਭਾਰਤੀ ਫ਼ੌਜ ਵੱਲੋਂ ਅਤਿਵਾਦ ਦਾ ਸਮਰਥਨ ਕਰਨ ਵਾਲੇ ਪਾਕਿਸਤਾਨ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੇ ਸਨਮਾਨ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਨੇ ‘ਜੈ ਹਿੰਦ ਯਾਤਰਾ’ ਕੱਢੀ ਗਈ। ਇਹ ਯਾਤਰਾ ਕਾਂਗਰਸ ਭਵਨ ਤੋਂ ਸ਼ੁਰੂ ਹੋਈ ਜੋ ਪਰਸ਼ੂਰਾਮ ਚੌਕ ’ਚ ਪੁੱਜ ਕੇ ਸਮਾਪਤ ਹੋਈ। ਇਸ ਮੌਕੇ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਫ਼ੌਜ ਦੀ ਬਹਾਦਰੀ ਨੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਜੈ ਹਿੰਦ ਯਾਤਰਾ ਰਾਹੀਂ ਅਸੀਂ ਆਪਣੇ ਬਹਾਦਰ ਸੈਨਿਕਾਂ ਨੂੰ ਸਲਾਮ ਕਰਦੇ ਹਾਂ। ਵਿਧਾਇਕ ਭਰਤ ਸਿੰਘ ਬੈਨੀਵਾਲ ਨੇ ਫ਼ੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਸੂਬਾ ਕਾਂਗਰਸ ਦੇ ਨੁਮਾਇੰਦੇ ਰਾਜ ਕੁਮਾਰ ਸ਼ਰਮਾ ਨੇ ਵੀ ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਲਈ ਸਾਰੇ ਨਾਗਰਿਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਯਾਤਰਾ ਨਾ ਸਿਰਫ਼ ਫੌਜ ਦੇ ਮਨੋਬਲ ਨੂੰ ਵਧਾਉਣ ਦਾ ਯਤਨ ਹੈ, ਸਗੋਂ ਇਹ ਸੰਦੇਸ਼ ਵੀ ਦਿੰਦੀ ਹੈ ਕਿ ਅਸੀਂ ਸਾਰੇ ਦੇਸ਼ ਦੀ ਸੁਰੱਖਿਆ ਅਤੇ ਏਕਤਾ ਲਈ ਇੱਕਜੁੱਟ ਹਾਂ। ਇਸ ਮੌਕੇ ਸਾਰਿਆਂ ਨੇ ਭਾਰਤ ਮਾਤਾ ਦੀ ਜੈ ਅਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਵੀ ਲਾਏ। ਇਸ ਮੌਕੇ ਕਾਲਾਂਵਾਲੀ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ, ਵੀਰ ਭਾਨ ਮਹਿਤਾ, ਆਨੰਦ ਬਿਆਣੀ, ਜ਼ਿਲ੍ਹਾ ਮਹਿਲਾ ਪ੍ਰਧਾਨ ਉਰਮਿਲਾ ਭਾਰਦਵਾਜ, ਗੋਪੀ ਰਾਮ ਚੜੀਵਾਲ, ਸੁਭਾਸ਼ ਜੋਧਪੁਰੀਆ, ਰਤਨ ਗੇਦਾਰ, ਯੂਥ ਕਾਂਗਰਸ ਦੇ ਜਨਰਲ ਸਕੱਤਰ ਮੋਹਿਤ ਸ਼ਰਮਾ, ਗਜਾਨੰਦ ਸੋਨੀ, ਸੁਮਿਤ ਬੈਨੀਵਾਲ, ਸੁਰਜੀਤ ਕੁਮਾਰ ਸ਼ਰਮਾ, ਰਾਮ ਕੁਮਾਰ ਸ਼ਰਮਾ, ਰਾਮ ਕੁਮਾਰ ਲਾਲ ਤੇ ਗੁਰਜਿੰਦਰ ਸਿੰਘ ਨਰੇਲਖੇੜਾ ਆਦਿ ਹਾਜ਼ਰ ਸਨ।

Advertisement

Advertisement