ਕਾਂਗਥਲੀ ’ਚ 21 ਕੁਇੰਟਲ 25 ਕਿੱਲੋ ਪਨੀਰ ਨਸ਼ਟ
04:55 AM Jun 19, 2025 IST
ਪੱਤਰ ਪ੍ਰੇਰਕ
ਗੂਹਲਾ ਚੀਕਾ, 18 ਜੂਨ
ਐੱਸਡੀਐੱਮ ਕੈਪਟਨ ਪ੍ਰਮੇਸ਼ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਕਾਂਗਥਲੀ ਵਿੱਚ ਸਿੰਗਲਾ ਟਰੇਡਰਜ਼ ਨਾਮ ਦੀ ਪਨੀਰ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ ਮਾਰਿਆ। ਇਸ ਮੌਕੇ ਟੀਮ ਨੇ ਪਨੀਰ ਦੀ ਜਾਂਚ ਕੀਤੀ ਅਤੇ ਸੈਂਪਲ ਲਏ। ਜਦੋਂ ਪਨੀਰ ਖਾਣ ਦੇ ਯੋਗ ਨਹੀਂ ਪਾਇਆ ਗਿਆ, ਤਾਂ ਟੀਮ ਨੇ ਕਾਰਵਾਈ ਕਰਦਿਆਂ 21 ਕੁਇੰਟਲ 25 ਕਿੱਲੋ ਪਨੀਰ ਜ਼ਬਤ ਕਰ ਲਿਆ ਅਤੇ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਇਸ ਮੌਕੇ ਫੂਡ ਸੇਫਟੀ ਅਫਸਰ ਡਾ. ਪਵਨ ਚਹਿਲ ਨੇ ਦੱਸਿਆ ਕਿ ਕਾਂਗਥਲੀ ਵਿੱਚ ਸਿੰਗਲਾ ਟਰੇਡਰਜ਼ ਫੈਕਟਰੀ ਵਿੱਚ ਦੁੱਧ, ਘਿਓ, ਪਨੀਰ ਆਦਿ ਖਾਣ-ਪੀਣ ਵਾਲੀਆਂ ਵਸਤਾਂ ਦੀ ਜਾਂਚ ਕੀਤੀ ਗਈ। ਜਦੋਂ ਟੀਮ ਨੇ ਪਨੀਰ ਦਾ ਸੁਆਦ ਦੇਖਿਆ ਤਾਂ ਇਹ ਖਾਣ ਯੋਗ ਨਹੀਂ ਸੀ। ਉਨ੍ਹਾਂ ਮੌਕੇ ’ਤੇ 21 ਕੁਇੰਟਲ 25 ਕਿੱਲੋ ਪਨੀਰ ਨੂੰ ਨਸ਼ਟ ਕਰਵਾਇਆ। ਟੀਮ ਨੇ ਫੈਕਟਰੀ ਤੋਂ ਚਾਰ ਸੈਂਪਲ ਲਏ, ਜਿਨ੍ਹਾਂ ਵਿੱਚ ਪਨੀਰ, ਘਿਓ ਅਤੇ ਦੁੱਧ ਦੇ ਦੋ ਸੈਂਪਲ ਸ਼ਾਮਲ ਹਨ।
Advertisement
Advertisement