ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਹਾਣੀ ਮੁਕਾਬਲੇ ਵਿੱਚ ਡੀਏਵੀ ਸਕੂਲ ਅੱਵਲ

03:45 AM May 07, 2025 IST
featuredImage featuredImage
ਡੀਏਵੀ ਸਕੂਲ ਵਿੱਚ ਬੱਚਿਆਂ ਦਾ ਸਨਮਾਨ ਕਰਦੇ ਮੁੱਖ ਮਹਿਮਾਨ ਤੇ ਹੋਰ।

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 6 ਮਈ
ਡੀਏਵੀ ਪਬਲਿਕ ਸਕੂਲ ਵਿਖੇ ਮਾਤਾ ਅਹਿਲਿਆਬਾਈ ਹੋਲਕਰ ਜੈਯੰਤੀ ਦੇ ਸ਼ੁਭ ਮੌਕੇ ‘ਤੇ ਕਵਿਤਾ ਪਾਠ ਅਤੇ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਸੰਸਕਾਰ ਭਾਰਤੀ ਅੰਬਾਲਾ ਅਤੇ ਡੀਏਵੀ ਸਕੂਲ ਦੇ ਸਾਂਝੇ ਪ੍ਰਬੰਧ ਹੇਠ ਕਰਵਾਇਆ ਗਿਆ ਸੀ। ਇਸ ਵਿੱਚ ਨਰਾਇਣਗੜ੍ਹ ਇਲਾਕੇ ਦੇ ਅੱਠ ਸਕੂਲਾਂ ਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ। ਵਿਸ਼ਾਲ ਚੋਪੜਾ (ਮੰਤਰੀ, ਸੰਸਕਾਰ ਭਾਰਤੀ ਅੰਬਾਲਾ ਯੂਨਿਟ) ਅਤੇ ਮੋਹਿਤ ਗੁਪਤਾ (ਆਰਐੱਸਐੱਸ ਅੰਬਾਲਾ ਅਤੇ ਅਧਿਆਪਕ, ਨਰਾਇਣਗੜ੍ਹ) ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਜੱਜਮੈਂਟ ਮੰਡਲ ਦੀ ਭੂਮਿਕਾ ਵਿੱਚ ਸਨੇਹ ਲਤਾ (ਸੰਸਕ੍ਰਿਤ ਅਧਿਆਪਕਾ, ਸਰਕਾਰੀ ਸਕੂਲ, ਪੰਜਲਾਸਾ ਅਤੇ ਗੀਤਾ (ਹਿੰਦੀ ਅਧਿਆਪਕਾ, ਜੀਜੀ ਸਕੂਲ, ਨਰਾਇਣਗੜ੍ਹ) ਸ਼ਾਮਲ ਸਨ। ਸਕੂਲ ਦੇ ਬੱਚਿਆਂ ਨੇ ਸਵਾਗਤੀ ਗੀਤ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਸਕੂਲ ਦੇ ਪ੍ਰਿੰਸੀਪਲ ਡਾ. ਆਰਪੀ ਰਾਠੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਆਪਣੇ ਭਾਸ਼ਣ ਵਿੱਚ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਹਿਲਿਆ ਬਾਈ ਦੇ ਨਿੱਡਰ ਜੀਵਨ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਕਹਾਣੀ ਮੁਕਾਬਲੇ ਵਿੱਚ ਡੀਏਵੀ ਸਕੂਲ ਪਹਿਲੇ ਸਥਾਨ, ਨਿਊ ਆਦਰਸ਼ ਅਤੇ ਸਨਰਾਈਜ਼ ਸਕੂਲ ਸਾਂਝੇ ਤੌਰ ’ਤੇ ਦੂਜੇ ਸਥਾਨ ਅਤੇ ਸ਼ਿਵਾਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ। ਕਵਿਤਾ ਪਾਠ ਮੁਕਾਬਲੇ ਵਿੱਚ ਡੀਏਵੀ ਸਕੂਲ ਪਹਿਲੇ, ਸ਼ਿਵਾਲਿਕ ਅਤੇ ਸਨਰਾਈਜ਼ ਸਕੂਲ ਸਾਂਝੇ ਤੌਰ ’ਤੇ ਦੂਜੇ ਸਥਾਨ ‘ਤੇ ਰਿਹਾ ਅਤੇ ਨਿਊ ਆਦਰਸ਼ ਸਕੂਲ ਤੀਜੇ ਸਥਾਨ ’ਤੇ ਰਿਹਾ। ਮੁੱਖ ਮਹਿਮਾਨ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਵਿਭਾਗ ਮੁਖੀ ਕੁਮਾਰੀ ਨੀਰਜ ਵਿਸ਼ਿਸ਼ਟ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਅਧਿਆਪਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਮਾਪਤੀ ਸ਼ਾਂਤੀਪਾਠ ਨਾਲ ਹੋਈ।

Advertisement

Advertisement