ਕਹਾਣੀਕਾਰ ਹਰਜਿੰਦਰ ਸੂਰੇਵਾਲੀਆ ਨਾਲ ਰੂਬਰੂ
ਸ੍ਰੀ ਮੁਕਤਸਰ ਸਾਹਿਬ: ਭਾਸ਼ਾ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਕਹਾਣੀਕਾਰ ਹਰਜਿੰਦਰ ਸੂਰੇਵਾਲੀਆ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਵੱਲੋਂ ਰਾਜ ਭਾਸ਼ਾ ਐਕਟ ਬਾਰੇ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ ਗਿਆ। ਉਪਰੰਤ ਡਾ. ਅਮਨਪ੍ਰੀਤ ਗਿੱਲ ਵੱਲੋਂ ਸੂਰੇਵਾਲੀਆ ਦੇ ਸਾਹਿਤਕ ਸਫ਼ਰ ਤੇ ਕਹਾਣੀਆਂ ਬਾਰੇ ਪਰਚਾ ਪੜ੍ਹਿਆ ਗਿਆ। ਕਹਾਣੀਕਾਰ ਭੁਪਿੰਦਰ ਮਾਨ ਵੱਲੋਂ ਸੂਰੇਵਾਲੀਆ ਨੂੰ ਬਹੁਤ ਹੀ ਰੌਚਿਕ ਸਵਾਲ ਪੁੱਛ ਕੇ ਸਮਾਗਮ ਨੂੰ ਦਿਲਚਸਪ ਬਣਾ ਦਿੱਤਾ। ਸੂਰੇਵਾਲੀਆ ਵੱਲੋਂ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਤੇ ਲੇਖਕਾਂ ਵੱਲੋਂ ਪੁਸਤਕ ਪ੍ਰਦਰਸ਼ਨੀ ਤੋਂ ਸਾਹਿਤਕ ਕਿਤਾਬਾਂ ਖਰੀਦੀਆਂ ਗਈਆਂ। ਇਸ ਮੌਕੇ ਪ੍ਰੋ. ਗੋਪਾਲ ਸਿੰਘ, ਰਮਿੰਦਰ ਬੇਰੀ, ਪ੍ਰਿੰਸੀਪਲ ਪੂਜਾ ਬੱਤਰਾ, ਸਤੀਸ਼ ਬੇਦਾਗ, ਗੁਰਮੇਲ ਸਾਗੂ, ਬੂਟਾ ਸਿੰਘ ਵਾਕਫ, ਕੁਲਵੰਤ ਗਿੱਲ, ਬਿਮਲਾ ਦੇਵੀ, ਖੁਸ਼ਪ੍ਰੀਤ ਢਿਲੋਂ, ਜਸਵੀਰ ਸ਼ਰਮਾ ਦੱਦਾਹੂਰ ਤੇ ਹੋਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ